ਤੇਰਾ ਵੀਏ ਮੇਰਾ ਵੀਏ ਰੱਬ ਏ ਸਭ ਲੋਕਾਂ ਦਾ ਸਾਂਝਾ
ਇਕੋ ਰੱਬ ਮਨਾਉਣ ਦੇ ਲਈ ਕੋਈ ਮਸੀਤਾਂ ਪਿਆ ਬਣਾਂਦਾ

ਕੋਈ ਗਿਰਜੇ ਜਾ ਟਲ਼ ਖੜਕਾਨਦਾ ਲੋਕਾਂ ਤਾਈਂ ਪਿਆ ਵਿਖਾਂਦਾ
ਗੁਰੂਦਵਾਰੇ ਵੜਿਆ ਕੋਈ ਕੋਈ ਮੰਦਰ ਵਿਚ ਸੀਸ ਨਿਵਾ ਨਦਾ

ਕੋਈ ਸੂਰਜ ਨੂੰ ਮਿੱਥੇ ਟੀਕੇ ਕੋਈ ਪਾਣੀ ਤੋਂ ਪਿਆ ਘਬਰਾਂਦਾ
ਹਰ ਕੋਈ ਵੱਖਰਾ ਰੱਬ ਬਣਾ ਕੇ ਦੂਜਿਆਂ ਨਾਲ਼ ਹੈ ਝਗੜੀ ਜਾਂਦਾ

ਦੂਜਿਆਂ ਦੀ ਹੈ ਜਾਣ ਗਵਾਂਦਾ ਦੂਜਿਆਂ ਦੀ ਹੈ ਜਾਣ ਗਵਾਂਦਾ
ਰੁੱਸਿਆ ਰੱਬ ਮਨਾਉਣ ਦੇ ਲਈ ਦੂਜਿਆਂ ਦੀ ਰੱਤ ਅੰਦਰ ਨਹਾ ਨਦਾ

ਆਪਣੇ ਹਟ ਪਿਆ ਚਮਕਾ ਨਦਾ ਆਪਣੇ ਹਟ ਪਿਆ ਚਮਕਾ ਨਦਾ
ਆਪਣੀਆਂ ਲੋੜਾਂ ਆਪਣੀਆਂ ਥੜਾਆਂ ਪੂਰਨ ਦੇ ਲਈ ਰੱਬ ਨੂੰ ਫੜ ਕੇ ਅੱਗੇ ਲਾਂਦਾ

ਮਨ ਦੀਆਂ ਗੁੰਝਲਾਂ ਖੋਲ੍ਹਣ ਦੀ ਥਾਂ ਹੋਰ ਭੁਲੇਖੇ ਖਾਈ ਜਾਂਦਾ
ਮੇਰਿਓ ਵੀਰੂ ਅਸੀਂ ਹਾਂ ਸਾਰੇ ਇਕੋ ਮਾਂ ਪਿਓ ਜਾਏ

ਅੱਕ ਧਰਤੀ ਦੇ ਪੱਤ ਹਾਂ ਸਾਰੇ ਇਸ ਧਰਤੀ ਦੀਆਂ ਠੰਢੀਆਂ ਛਾਂਵਾਂ
ਇਸ ਧਰਤੀ ਦੇ ਸੋਹਣੇ ਮੁਖੜੇ ਨੇ ਸਾਡੇ ਸਭ ਕਾਜ ਸਵਾਰੇ

ਮੁੜ ਕਿਉਂ ਕੋਈ ਕਿਸੇ ਨੂੰ ਮਾਰੇ ਇਕੋ ਜੰਮਦੇ ਸਾਰੇ
ਮਰਕੇ ਇਕੋ ਪਾਸੇ ਜਾਣਾ ਮੁੜ ਆਪਣੇ ਵਿਚ ਵੀਰ ਕਿਉਂ ਪਾਈਏ

ਧਰਤੀ ਦਾ ਕਿਉਂ ਸੁੱਖ ਗਵਾਈਏ ਇਕੋ ਟੱਬਰ ਜੀਆਂ ਵਿਚ
ਇਹ ਸੋਚੋ ਕਿਸ ਪਾਇਆ ਝੇੜਾ ਕਿਸ ਨੇ ਕੀਤਾ ਐਡ ਬਖੇੜਾ