ਮੇਰਾ ਕੱਲ੍ਹ

ਤੁਹਾਡੇ ਸੋਹਣੇ ਅੱਜ ਦੇ ਨਾਲੋਂ ਮੇਰਾ ਕੋਹਜਾ ਕੱਲ੍ਹ ਹੈ ਚੰਗਾ
ਸਾਰੇ ਚਾਚੇ ਬਾਬੇ ਰਲ਼ ਕੇ ਸਾਰੇ ਪਿਓ ਪੁੱਤਰਾਂ ਕੋਲ਼ ਬਹਿਕੇ

ਇੱਕ ਚੰਗੇਰ ਤੋਂ ਰੋਟੀ ਖਾਂਦੇ ਕੱਠੇ ਰਲ਼ ਕਮਾਈ ਕਰਦੇ
ਆਪੋ ਧਾਪੀ ਕਦੀ ਨਾ ਕਰਦੇ ਮੇਰੇ ਕੱਲ੍ਹ ਵਿਚ ਸ਼ੈ ਸਾਂਝੀ

ਨਾ ਕੋਈ ਤੇਰੀ ਮੇਰੀ ਹੈਸੀ ਨਾ ਕਦੀ ਕੋਈ ਪਿਆ ਪੁਆੜਾ
ਨਾ ਕਦੀ ਕੋਈ ਵਹੁਟੀ ਰੁਸਦੀ ਨਾ ਕਦੀ ਕੋਈ ਲਾੜ ਉਇ

ਮੇਰਾ ਕੱਲ੍ਹ ਕਿੰਨਾਂ ਚੰਗਾ ਸੀ ਕੱਚੀਆਂ ਕੰਧਾਂ ਕੱਚੇ ਕੋਠੇ
ਪਿਆਰ ਨੂੰ ਪੱਕਾ ਕਰ ਦੇਂਦੇ ਸਨ ਇੱਕ ਦੂਜੇ ਦੇ ਦੁੱਖੜੇ ਲੋਕੀ

ਆਪੋ ਦੇ ਵਿਚ ਵੰਡ ਲੈਂਦੇ ਸਨ ਤੁਹਾਡੇ ਅੱਜ ਵਿਚ ਸ਼ੈ ਵਖਰੀ
ਪੁੱਤਰ ਪਿਓ ਦੇ ਕੋਲ਼ ਨਾ ਬਹਿੰਦਾ ਭਰਾ ਭਰਾ ਤੋਂ ਮੁਖੜਾ ਮੋੜੇ

ਆ ਸ਼ੈ ਮੇਰੀ ਆ ਸ਼ੈ ਮੇਰੀ ਹਰ ਕੋਈ ਇੱਕ ਨੂੰ ਕਹਿੰਦਾ
ਰੋਟੀ ਤੋਂ ਪਏ ਹੂਰੇ ਮਾਰਨ ਡੰਗਰਾਂ ਵਾਂਗੂੰ ਖੋਹ ਖੂਹ ਖਾਵਣ

ਇੱਕ ਦੂਜੇ ਨੂੰ ਪਏ ਲਤਾੜਨ ਤੁਹਾਡੇ ਸੋਹਣੇ ਅੱਜ ਦੇ ਨਾਲੋਂ
ਮੇਰਾ ਕੋਹਜਾ ਕੱਲ੍ਹ ਚੰਗਾ ਸੀ ਮੇਰਾ ਕੋਹਜਾ ਕੱਲ੍ਹ ਚੰਗਾ ਸੀ

ਮੈਨੂੰ ਜੇ ਕੁਝ ਦੇ ਸਕਦੇ ਓ ਮੇਰਾ ਕੱਲ੍ਹ ਪਰਤਾ ਦਿਓ ਮੈਨੂੰ
ਮੈਨੂੰ ਜੇ ਕੁਝ ਦੇ ਸਕਦੇ ਓ ਮੇਰਾ ਕੱਲ੍ਹ ਪਰਤਾ ਦਿਓ ਮੈਨੂੰ