ਦਿਲ ਦਾ ਵਰਕਾ ਉਂਜ ਤੇ ਨਵਾਂ ਨਕੋਰ ਜਿਹਾ

ਦਿਲ ਦਾ ਵਰਕਾ ਉਂਜ ਤੇ ਨਵਾਂ ਨਕੋਰ ਜਿਹਾ
ਪਰ ਸੋਚਾਂ ਦਾ ਕਲਮ ਬੜਾ ਕਮਜ਼ੋਰ ਜਿਹਾ

ਮੁਆਫ਼ ਕਰੀਂ ਚਾ ਪਿਆਰ ਦੀ ਸੋਹਣੀ ਭੁੱਲ ਮੇਰੀ,
ਲਗਦਾ ਏ ਅੱਜ ਮੌਸਮ ਈ ਕੁਝ ਹੋਰ ਜਿਹਾ

ਤੇਰੇ ਸਾਹਵੇਂ ਨਰਗਸ ਨੀਵੀਂ ਪਾਉਂਦੀ ਏ,
ਕੀ ਟੁਰਣਾ ਏ ਮੋਰਾਂ ਤੇਰੀ ਟੋਰ ਜਿਹਾ

ਨੇੜਿਉਂ ਤੱਕਿਆ ਤੇ ਉਹ ਪਿਆਰ ਦਾ ਭੁੱਖਾ ਸੀ,
ਦੂਰੋਂ ਜਿਹੜਾ ਲਗਦਾ ਸੀ ਮੂੰਹ ਜ਼ੋਰ ਜਿਹਾ

ਹੋਵੇ ਚੋਰ ਜੇ 'ਆਤਿਫ਼' ਆਪਣੇ ਮਨ ਅੰਦਰ,
ਹਰ ਕੋਈ ਆਂਦਾ-ਜਾਂਦਾ ਜਾਪੇ ਚੋਰ ਜਿਹਾ