ਵਿਹੜੇ ਦਾ ਰੁੱਖ ਖੂਹ ਦੀਆਂ ਟਿੰਡਾਂ, ਸੇਜ ਦੀ ਚੱਦਰ ਰੁੰਨੀ

ਅਖ਼ਲਾਕ ਆਤਿਫ਼

ਵਿਹੜੇ ਦਾ ਰੁੱਖ ਖੂਹ ਦੀਆਂ ਟਿੰਡਾਂ, ਸੇਜ ਦੀ ਚੱਦਰ ਰੁੰਨੀ ਉਹਦੇ ਮਗਰੋਂ ਘਰ ਦੀ ਹਰ ਸ਼ੈ, ਹੌਕੇ ਭਰ ਭਰ ਰੁੰਨੀ ਬਾਨੋ ਤੇ ਲੰਬੜਾਂ ਦੀ ਧੀ ਏ, ਤੂੰ ਹਿਕ ਧੀ ਕੰਮੀ ਦੀ, ਝੱਲੀਏ! ਤੂੰ ਕਿਉਂ ਦੇਖਕੇ ਉਹਦਾ, ਸੋਹਣਾ ਜ਼ੇਬਰ ਰੁੰਨੀ ਠੰਢ ਬੜੀ ਸੀ ਸੁਪਨਿਆਂ ਅੰਦਰ, ਦੇਖ ਅਵੱਲੇ ਰਿਸ਼ਤੇ, ਖੁੱਲੀ ਅੱਖ ਤੇ ਆਲ-ਦੁਆਲੇ, ਦੇਖ ਸਮੁੰਦਰ ਰੁੰਨੀ ਆਪਣੀ ਗਲੀਉਂ ਲੰਘਦਾ ਤੱਕ ਕੇ ਕੋਈ ਸਿਹਰਿਆਂ ਵਾਲਾ, ਖ਼ਬਰੇ ਉਹ ਕਿਉਂ ਚਿਰ ਤੱਕ ਆਪਣੇ, ਵਿਹੜੇ ਅੰਦਰ ਰੁੰਨੀ ਕੋਈ ਤੇ ਫੱਟ ਸ਼ਾਵਾ ਹੋਇਐ, ਕੁਝ ਤੇ ਚੇਤੇ ਆਇਐ, ਐਵੈਂ ਤੇ ਨਹੀਂ ਗਏ ਵਰ੍ਹੇ ਦਾ, ਦੇਖ ਕਲੰਡਰ ਰੁੰਨੀ ਕਿੰਨਾਂ ਕਰਮਾਂ ਆਲਾ ਸੀ ਉਹ, 'ਆਤਿਫ਼' ਜੀਹਦੇ ਮਗਰੋਂ, ਪਿਉ ਦੀਆਂ ਸਿੱਕਾਂ, ਮਾਂ ਦੀ ਮਮਤਾ, ਭੈਣ ਦੀ ਸੱਧਰ ਰੁੰਨੀ

Share on: Facebook or Twitter
Read this poem in: Roman or Shahmukhi

ਅਖ਼ਲਾਕ ਆਤਿਫ਼ ਦੀ ਹੋਰ ਕਵਿਤਾ