ਖੋਜ

ਯਾਦਾਂ, ਟੀਸਾਂ, ਰੋਣੇ-ਧੋਣੇ ਗੁੱਝੇ ਜ਼ਖ਼ਮ ਜੁਦਾਈ ਦੇ

ਯਾਦਾਂ, ਟੀਸਾਂ, ਰੋਣੇ-ਧੋਣੇ ਗੁੱਝੇ ਜ਼ਖ਼ਮ ਜੁਦਾਈ ਦੇ ਕਿੰਨੇ ਤੋਹਫ਼ੇ ਮਿਲੇ ਨੇ ਸਾਨੂੰ, ਦੋ ਦਿਨ ਦੀ ਅਸ਼ਨਾਈ ਦੇ ਸੱਸੀ, ਸੋਹਣੀ ਤੇ ਸਹਿਬਾਂ ਦੇ, ਕਿੱਸੇ ਅੱਜ ਵੀ ਦੱਸਦੇ ਨੇ, ਦੇ ਦਿੰਦੇ ਨੇ ਜਾਨ ਵੀ ਆਪਣੀ ਸੱਜਨ ਨਹੀਂ ਅਜ਼ਮਾਈ ਦੇ ਜਿਹੜੇ ਸਾਰੀ ਰਾਤੀਂ ਨੇਰ੍ਹਿਆਂ, ਅੰਦਰ ਚਾਨਣ ਕਰਦੇ ਨੇ, ਧੱਮੀ ਵੇਲੇ ਬੇਦਰਦੀ ਨਾਲ, ਨਹੀਂ ਉਹ ਦੀਪ ਬੁਝਾਈ ਦੇ ਕਹਿੰਦਾ ਸੀ ਕੋਈ ਸੁਣਕੇ ਖ਼ਬਰਾਂ, ਕਣਕ ਵਧੇਰੀ ਹੋਣ ਦੀਆਂ, ਅਸੀਂ ਤੇ ਹੁਣ ਵੀ ਕਦੇ ਕਦਾਈ, ਭੁੱਖੇ ਬਾਲ ਸਵਾਈ ਦੇ ਜਿਨ੍ਹਾਂ ਘਰਾਂ ਵਿਚ ਹੋਵੇ ਚਾਨਣ, ਜਜ਼ਬਿਆਂ ਆਲੇ ਦੀਵੇ ਦਾ, 'ਆਤਿਫ਼' ਉਹ ਨਹੀਂ ਭੁੱਖੇ ਹੁੰਦੇ, ਮਹਿਕਾਂ ਦੀ ਰੁਸ਼ਨਾਈ ਦੇ

See this page in:   Roman    ਗੁਰਮੁਖੀ    شاہ مُکھی