ਸ਼ੀਸ਼ੇ ਨਾਲ਼ ਨਾ ਗੱਲਾਂ ਕਰ

ਸ਼ੀਸ਼ੇ ਨਾਲ਼ ਨਾ ਗੱਲਾਂ ਕਰ
ਆਪਣੇ ਨਾਲ਼ ਨਾ ਗੱਲਾਂ ਕਰ

ਕਸਮੇ ਸੋਹਣਾ ਲੱਗਣਾ ਏਂ
ਗ਼ੁੱਸੇ ਨਾਲ਼ ਨਾ ਗੱਲਾਂ ਕਰ

ਹਾਕਮ ਕੱਨੋਂ ਬੋਲ਼ਾ ਏ
ਬੋਲੇ ਨਾਲ਼ ਨਾ ਗੱਲਾਂ ਕਰ

ਤੂੰ ਵੀ ਮੁੱਕਰ ਜਾਵੇਂ ਗਾ
ਦਾਵੇ ਨਾਲ਼ ਨਾ ਗੱਲਾਂ ਕਰ

ਤੂੰ ਕੀ ਮੇਰਾ ਲੱਗਣਾ ਏਂ
ਮੇਰੇ ਨਾਲ਼ ਨਾ ਗੱਲਾਂ ਕਰ