ਜਗਰਾਤੇ ਵਿਚ ਖ਼ਾਬ ਗਵਾਚੇ

ਜਗਰਾਤੇ ਵਿਚ ਖ਼ਾਬ ਗਵਾਚੇ
ਦੋਜ਼ਖ਼ ਵਿਚ ਸਵਾਬ ਗਵਾਚੇ

ਪੰਨੂੰ ਵਿਚ ਗਵਾਚਾ ਰਸਤਾ
ਸੱਸੀ ਵਿਚ ਸਰਾਬ ਗਵਾਚੇ

ਉਹਦੇ ਇਕ ਸਵਾਲ ਦੇ ਅੰਦਰ
ਮੇਰੇ ਢੇਰ ਜਵਾਬ ਗਵਾਚੇ

ਮੈਥੋਂ ਮੁੱਖ ਲੁਕਾਇਆ ਸੀ ਨਾਂ
ਕਿੱਥੇ ਅੱਜ ਨਕਾਬ ਗਵਾਚੇ