ਦਿਲ ਦੇ ਵਿਚ ਪਿਆਸ ਰਹੀ ਏ

ਦਿਲ ਦੇ ਵਿਚ ਪਿਆਸ ਰਹੀ ਏ
ਤੇਰੇ ਮੀਲ ਦੀ ਰਹੀ ਏਏ

ਗ਼ਾਰ ਦੀ ਬੁੱਕਲ ਸਾਵੀ ਹੋਈ
ਸਾਡੀ ਅੱਖੀਂ ਲਾਸ ਰਹੀ ਏ

ਮੇਰੇ ਸੰਗ ਵਸਨੀਕਾਂ ਵਾਂਗੂੰ
ਘਰ ਵਿਚ ਉਹਦੀ ਬਾਸ ਰਹੀ ਏ

ਉਹਦੀ ਇਕ ਉਡੀਕਦੇ ਪਾਰੋਂ ਸਾਰੀ
ਰਾਤ ਉਦਾਸ ਰਹੀ ਏ

ਸਰਲ ਸਭਾ ਦੇ ਸੱਜਣ ਦਿੱਤੀ
ਸਾਨੂੰ ਗੁੰਝਲ ਰਾਸ ਰਹੀ ਏ