ਜੋ ਕਿਸੇ ਦੇ ਹਾਫ਼ਿਜ਼ੇ ਵਿਚ ਰਹਿ ਗਿਆ

ਜੋ ਕਿਸੇ ਦੇ ਹਾਫ਼ਿਜ਼ੇ ਵਿਚ ਰਹਿ ਗਿਆ
ਯਾਦ ਰੱਖਣਾ ਉਹ ਨਫ਼ਾ ਵਿਚ ਰਹਿ ਗਿਆ

ਅੱਜ ਮੁਕੰਮਲ ਹੋ ਗਿਆ ਦੂਜਾ ਕੋਈ
ਮੈਂ ਵਿਚਾਰਾ ਮਰਹਲੇ ਵਿਚ ਰਹਿ ਗਿਆ

ਸੋਚਦੀ ਦੀਵਾਰ ਤੇ ਮਿਸਰਾ ਲਿਖੋ
ਮਰ ਗਿਆ ਜੋ ਦਾਇਰੇ ਵਿਚ ਰਹਿ ਗਿਆ

ਝੂਠ ਤੇ ਸੱਚ ਦਾ ਨਿਤਾਰਾ ਹੋ ਗਿਆ
ਸੱਚ ਹੁਸੈਨੀ ਸਿਲਸਿਲੇ ਵਿਚ ਰਹਿ ਗਿਆ

ਨਾਲ਼ ਦੇ ਸਭ ਲੋਕ ਰਸਤਾ ਭੁੱਲ ਗਏ
ਮੈਂ ਇਕੱਲਾ ਕਾਫ਼ਲੇ ਵਿਚ ਰਹਿ ਗਿਆ