ਧੁੱਪ ਤੇ ਛਾਂ ਨੂੰ ਜਰਨਾ ਈ ਤੇ ਜ਼ਿੰਦਗੀ ਏ

ਅਲੀ ਬਾਬਰ

ਧੁੱਪ ਤੇ ਛਾਂ ਨੂੰ ਜਰਨਾ ਈ ਤੇ ਜ਼ਿੰਦਗੀ ਏ ਪਲ ਪਲ ਜੈਨ ਅਮਰ ਨਾ ਈ ਤੇ ਜ਼ਿੰਦਗੀ ਏ ਚੇਤੇ ਕਰ ਕਰ ਇਕ ਸੱਜਣ ਦੀਆਂ ਥੁੜਾਂ ਨੂੰ ਦਮ ਦਮ ਹੋ ਕੇ ਭਰਨਾ ਈ ਤੇ ਜ਼ਿੰਦਗੀ ਏ ਸਾਹਵਾਂ ਵਰਗੀ ਇਸ ਅਣਮੁੱਲੀ ਸ਼ੈ ਨੂੰ ਅੱਜ ਸੱਜਣਾਂ ਨਾਵੇਂ ਕਰਨਾ ਈ ਤੇ ਜ਼ਿੰਦਗੀ ਏ ਸਿਰ ਤੋਂ ਉੱਚੇ ਦੁੱਖ ਦੇ ਹੜ੍ਹ ਵਿਚ ਜੀਵਨ ਭਰ ਡੁੱਬਣਾ, ਡੁੱਬ ਡੁੱਬ ਤਰਨਾ ਈ ਤੇ ਜ਼ਿੰਦਗੀ ਏ ਬਾਬਰ ਬਾਹਰੋਂ ਪੂਰੇ ਪੂਰੇ ਰਹਿ ਕੇ ਤੇ ਅੰਦਰ ਵ ਅੰਦਰ ਖਰਨਾ ਈ ਤੇ ਜ਼ਿੰਦਗੀ ਏ

Share on: Facebook or Twitter
Read this poem in: Roman or Shahmukhi

ਅਲੀ ਬਾਬਰ ਦੀ ਹੋਰ ਕਵਿਤਾ