ਲੀਕਾਂ ਉਲੀਕਣਾ ਵਾਂ

ਲੀਕਾਂ ਉਲੀਕਣਾ ਵਾਂ
ਤੈਨੂੰ ਉਡੀਕਣਾ ਵਾਂ

ਦਿਨ ਰਾਤ ਖ਼ਾਹਿਸ਼ਾਂ ਦੇ
ਲਾਸ਼ੇ ਧਰੀਕਣਾ ਵਾਂ

ਅੰਦਰੋਂ ਉਦਾਸ ਹੋਵਾਂ
ਤੇ ਫ਼ਿਰ ਚੀਕਣਾ ਵਾਂ

ਨਹੀਂ ਖ਼ੂਨ ਚੂਸਦਾ ਮੈਂ
ਹਾਂ ਜ਼ਹਿਰ ਡੀਕਣਾ ਵਾਂ

ਆ ਡਾਕੀਏ ਫੜਾ ਯਾਹ
ਸੱਜਰਾ ਉਡੀਕ, ਨਾਵਾਂ