ਸੱਪਾਂ ਨੂੰ ਮੈਂ ਦੁੱਧ ਪਿਲਾਇਆ ਪਾਣੀ ਦਿੱਤਾ ਅੱਕਾਂ

ਅਲਤਾਫ਼ ਬੋਸਾਲ

ਸੱਪਾਂ ਨੂੰ ਮੈਂ ਦੁੱਧ ਪਿਲਾਇਆ ਪਾਣੀ ਦਿੱਤਾ ਅੱਕਾਂ
ਆਪਣੀ ਵੇਖ ਕਮਾਿਆਂ ਅੱਜ ਮੈਂ ਕਿਵੇਂ ਅੱਥਰੂ ਡਕਾਂ

ਆਪਣੇ ਚੋਕ ਚੌਬਾਰੇ ਬੀਹਕਾਂ ਸੰਜੇ ਸੰਜੇ ਲੱਗਣ
ਖ਼ੋਰੇ ਕਿਹੜੀ ਡੀਨ ਫਰੀ ਏ ਸਾਡੇ ਪਿੰਡਾਂ ਚੁੱਕਾਂ

ਏਦੋਂ ਵੱਧ ਕੇ ਹੋਰ ਸਜ਼ਾ ਕੀ ਯਾਰੋ ਮੈਨੂੰ ਮਿਲਦੀ
ਓਹਾ ਮੰਜ਼ਰ ਰੋਜ਼ ਮੈਂ ਵੇਖਾਂ ਜਿਹੜਾ ਸੋਚ ਨਾ ਸਕਾਂ

ਜਾਵਣ ਵਾਲਾ ਯਾਰ ਸਿਕੰਦਰ ਹਾਲੇ ਤੀਕ ਨਾ ਆਇਆ
ਰਾਤ ਦਿਹਾੜੀ ਮੈਂ ਤੇ ਐਵੇਂ ਅੱਡੀਆਂ ਚੁੱਕ ਤਕਾਂ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਅਲਤਾਫ਼ ਬੋਸਾਲ ਦੀ ਹੋਰ ਸ਼ਾਇਰੀ