ਜਿਸ ਖੱਟ ਕੇ ਸਭ ਗੰਵਾ ਛੱਡਿਆ

ਜਿਸ ਖੱਟ ਕੇ ਸਭ ਗੰਵਾ ਛੱਡਿਆ
ਫ਼ਿਰ ਉਹ ਵਪਾਰੀ ਕਿਸ ਕਾਰੀ

ਨਾ ਰੱਬ ਲੱਭਾ ਨਾ ਯਾਰ ਮਿਲਿਆ
ਇਹ ਉਮਰ ਗੁਜ਼ਾਰੀ ਕਿਸ ਕਾਰੀ

ਨਾ ਸੁੱਖ ਦਾ ਸਾਹ ਨਸੀਬ ਹੋਇਆ
ਇਹ ਦੌਲਤ ਸਾਰੀ ਕਿਸ ਕਾਰੀ

ਜੋ ਹੋਈ ਨਾ ਆਬਾਦ ਕਦਯਯ
ਉਹ ਉੱਚੀ ਮਾੜੀ ਕਿਸ ਕਾਰੀ

ਉਖਤ ਤੇ ਜਿਸ ਮੂੰਹ ਫੇਰ ਲਿਆ
ਇਸ ਯਾਰ ਦੀ ਯਾਰੀ ਕਿਸ ਕਾਰੀ

ਅਸੀਂ ਅਪਣਾ ਗੰਵਾ ਬੈਠੀਏ
ਕੀਤੀ ਜਾਣ ਜੇ ਵਾਰੀ, ਕਿਸ ਕਾਰੀ

ਹਰ ਫ਼ਰਜ਼ ਨੂੰ ਜੇ ਪਾਮਾਲ ਕੀਤਾ
ਫ਼ਿਰ ਸੁਨੰਤ ਦਾੜ੍ਹੀ ਕਿਸ ਕਾਰੀ

ਜਦ ਜਜ਼ਬਾ ਸ਼ਹਾਦਤ ਜਾਗ ਪਵੇ
ਫ਼ਿਰ ਜਾਨ ਪਿਆਰੀ ਕਿਸ ਕਾਰੀ