ਦਿਲ ਇਸ਼ਕ ਨੇ ਬਹੁਤ ਬੇਕਰਾਰ ਕੀਤਾ

ਦਿਲ ਇਸ਼ਕ ਨੇ ਬਹੁਤ ਬੇਕਰਾਰ ਕੀਤਾ
ਨਾਅਤ ਨਬੀ ਦਾ ਜਦ ਵਿਚਾਰ ਕੀਤਾ

ਉਹ ਅੱਖ ਨਾ ਕਦੀ ਬੇਨੂਰ ਹੋਸੀ
ਤਈਬਾ ਨਗਰੀ ਦਾ ਜਿਸ ਦੀਦਾਰ ਕੀਤਾ

ਕਦੋਂ ਆਵੇ ਬੁਲਾਵਾ ਦੇ ਲਈਯ
ਮੈਂ ਦਮ ਦਮ ਦੇ ਨਾਲ਼ ਇੰਤਜ਼ਾਰ ਕੀਤਾ

ਹੋ ਗਿਆ ਲਬਾਂ ਤੇ ਉਸ ਦਾ ਦਰੂਦ ਜਾਰੀ
ਯਾਦ ਨਬੀ(ਅਲੈ.) ਦੀ ਜਦ ਬੇਕਰਾਰ ਕੀਤਾ

ਵੇਖ ਵੇਖ ਰੌਜ਼ਾ ਰਿਜਨ ਅੱਖੀਆਂ ਨਾ
ਓਥੇ ਰਹਿਣ ਨੂੰ ਦਿਲ ਇਸਰਾਰ ਕੀਤਾ

ਰੱਬ ਰਾਜ਼ੀ ਏ ਉਸ ਤੇ ਜਿਸ ਬਣਦੇ
ਨਾਮ ਨਬੀ (ਅਲੈ.) ਤੇ ਘਰ ਨਿਸਾਰ ਕੀਤਾ

ਕਰਾਂ ਮੈਂ ਵੀ ਤਾਂ ਉਸ ਨੂੰ ਪਿਆਰ ਅਮਜਦ
ਜਿਨ੍ਹੀਂ ਸੋਹਣੇ ਨਬੀ(ਅਲੈ.) ਨਾਲ਼ ਈ ਪਿਆਰ ਕੀਤਾ