ਫੁੱਟ ਦਿਲਾਂ ਦੇ ਕਲੀਆਂ ਹੀ ਮੈਂ ਸੂਹਾ ਜਾਵਾਂ

ਫੁੱਟ ਦਿਲਾਂ ਦੇ ਕਲੀਆਂ ਹੀ ਮੈਂ ਸੂਹਾ ਜਾਵਾਂ
ਪਿਆਰ ਕਦੀ ਨਾ ਕਰਨਾ ਇਹ ਮੈਂ ਕਹਿ ਜਾਵਾਂ

ਦੁੱਖ ਦੀ ਧੁੱਪੇ ਟੁਰਦਾ ਟੁਰਦਾ ਥੱਕ ਗਿਆ ਹਾਂ
ਸੁੱਖ ਦੀ ਛਾਂ ਜੇ ਮਿਲੇ ਕਿਦਰੇ ਬਹਿ ਜਾਵਾਂ

ਚੂਸ ਕੇ ਆਪਣੇ ਹੰਝੂਵਾਂ ਨੂੰ ਮੈਂ ਰੂੰ ਵਾਂਗੂੰ
ਏਨਾ ਭਾਰੀ ਹੋਈਆਂ ਨਾ ਮੈਂ ਢਹਾ ਜਾਵਾਂ

ਗੁਣ ਗਿਣ ਤਾਰੇ ਰਾਤਾਂ ਲੁੰਗੀਆਂ ਹਿਜਰ ਦੀਆਂ
ਇਸ ਤੋਂ ਕਿਹੜਾ ਵੱਡਾ ਦੁੱਖ ਜੇ ਸੂਹਾ ਜਾਵਾਂ

ਫ਼ਿਰ ਕਦੀ ਨਾ ਫੇਰ ਕੇ ਮੂੰਹੋਂ ਨੂੰ ਟੁਰ ਜਾਈਂ
ਜੇ ਤੈਨੂੰ ਮੈਂ ਦਿਲ ਦੀ ਗੱਲ ਅੱਜ ਕਹਿ ਜਾਵਾਂ

ਖ਼ੋਰੇ ਇਹ ਵੇਲ਼ਾ ਨਾ ਹੱਥ ਆਵਯੇ
ਝੱਟ ਘੜੀ ਜੇ ਕੋਲ਼ ਤੇਰੇ ਮੈਂ ਬਹਿ ਜਾਵਾਂ