ਤੂੰ ਈ ਮਾਲਿਕ ਐਂ ਇਹ ਈ ਈਮਾਨ ਰੁੱਖਾਂ

ਤੂੰ ਈ ਮਾਲਿਕ ਐਂ ਇਹ ਈ ਈਮਾਨ ਰੁੱਖਾਂ
ਨਾਲ਼ ਹਮਦ ਦੇ ਤੁਰ ਜ਼ਬਾਨ ਰੁੱਖਾਂ

ਤੇਰੇ ਬਾਹਝ ਨਾ ਹੋਰ ਮਾਬੂਦ ਕੋਈ
ਇਸੇ ਗੱਲ ਤੇ ਸਦਾ ਧਿਆਣ ਰੁੱਖਾਂ

ਜ਼ਿਕਰ ਤੇਰਾ ਈ ਰਹੇ ਜ਼ਬਾਨ ਉੱਤੇ
ਵਿਰਦ ਦਮ ਦਮ ਮੈਂ ਯਾ ਸੁਬਹਾਨ ਰੁੱਖਾਂ

ਸਭ ਤੋਂ ਉੱਚੀ ਮਖ਼ਲੂਕ ਇਨਸਾਨ ਤੇਰੀ
ਚੰਗੇ ਮੰਦੇ ਦੀ ਖ਼ੁਦ ਪਹਿਚਾਣ ਰੁੱਖਾਂ

ਸਦਾ ਬਚਦਾ ਰਾਹਵਾਂ ਭੈੜੀ ਬੋਲੀਆਂ ਤੋਂ
ਨਾਲ਼ ਜ਼ਿਕਰ ਦੇ ਪਾਕ ਜ਼ਬਾਨ ਰੁੱਖਾਂ

ਘਰ ਤੇਰੇ ਦੇ ਫੇਰੇ ਮੈਂ ਲਾਨ ਲਈ
ਤੜਪ ਸੀਨੇ ਦੇ ਅੰਦਰ ਆਨ ਰਖਾਂਂ

ਤੇਰੇ ਕਹਿਰ ਤੋ ਸਦਾ ਮੈਂ ਡਰ ਡਰ ਕੇ
ਤੇਰੀ ਰਹਿਮਤ ਦਾ ਸੱਦਾ ਅਰਮਾਨ ਰੁੱਖਾਂ

ਸੱਚੀ ਗਲ ਆਖਣ ਦਾ ਖ਼ੌਫ਼ ਹੋਵੀਏ
ਹੱਕ ਕਹਿਣ ਦੀ ਕਲਮ , ਜ਼ਬਾਨ ਰੁੱਖਾਂ

ਜਿਸ ਪਾਸੇ ਸ਼ੈਤਾਨ ਦਾ ਰਾਜ ਹੋਵੇ
ਇਸ ਪਾਸੇ ਨਾ ਕਦੀ ਧਿਆਣ ਰੁੱਖਾਂ

ਜੌਹਰ ਕਲਮ ਦੇ ਮੈਂ ਵਿਖਾਂਦਾ ਰਿਹਾਂ
ਸਭ ਤੋਂ ਵੱਖਰੀ ਈ ਤਰਜ਼ ਬਿਆਨ ਰੁੱਖਾਂ

ਵਸਲ ਯਾਰ ਦਾ ਅਮਜਦ ਨਸੀਬ ਹੋਵੇ
ਆਸਾਂ ਵਿਚ ਨਾ ਹੋਰ ਗ਼ਲਮਾਨ ਰਖਾਂਂ