ਦਿਲ ਬਿਖ਼ਲੀ ਹਾਸਿਦ ਹੰਕਾਰੀ

ਦਿਲ ਬਿਖ਼ਲੀ ਹਾਸਿਦ ਹੰਕਾਰੀ
ਇਹ ਮੁਲਾਕਾਤਾਂ ਕਿਸ ਕਾਰੀ

ਨਾ ਹਰਾਮ ਹਲਾਲ ਤਮੀਜ਼ ਰਹੀ
ਫ਼ਿਰ ਦੀਨ ਜ਼ਕਾਤਾਂ ਕਿਸ ਕਾਰੀ

ਜਦ ਆਪਣੇ ਅੰਦਰ ਬੇ ਅਮਲੀ
ਗ਼ੈਰਾਂ ਦੀਆਂ ਬਾਤਾਂ ਕਿਸ ਕਾਰੀ

ਹਰ ਬੰਦਾ ਬੰਦੇ ਦਾ ਵੈਰੀ
ਇਹ ਉੱਚੀਆਂ ਜ਼ਾਤਾਂ ਕਿਸ ਕਾਰੀ

ਜਿਸ ਸੌ ਕੇ ਅਮਜਦ ਦਿਨ ਕੱਢਿਆ
ਉਹ ਜਾਗੇ ਰਾਤਾਂ ਕਿਸ ਕਾਰੀ