ਜੇ ਮੈਂ ਤੇ ਮੇਰਾ ਪਿਓ ਇਕੱਠੇ ਜਵਾਨ ਹੁੰਦੇ
ਤੇ ਮੈਂ ਕਦੀ ਕਿਸੇ ਹੋਰ ਨਾਲ਼ ਪਿਆਰ ਨਾ ਕਰਦੀ
ਜੇ ਉਹਨੇ ਸ਼ਗਨਾਂ ਵਾਲੀ ਰਾਤ ਮੇਰਾ ਘੁੰਡ ਚੁੱਕਿਆ ਹੁੰਦਾ
ਜੇ ਮੇਰੀ ਗੋਦੀ ਉਹਦਾ ਬਾਲ ਹੁੰਦਾ
ਤੇ ਮੈਂ ਆਪਣੀ ਮਾਂ ਨਾਲ਼ ਨਾ ਲੜੀ ਹੁੰਦੀ
ਮੇਰੇ ਪਿਓ ਜਿਹਾ ਸੋਹਣਾ ਕੋਈ ਨਹੀਂ ਹੋਣਾ

ਹਵਾਲਾ: ਮੈਂ ਲੱਭਣ ਚਲੀ; ਸੁਚੇਤ ਕਿਤਾਬ ਘਰ ਲਾਹੌਰ; ਸਫ਼ਾ 19 ( ਹਵਾਲਾ ਵੇਖੋ )