ਤਾਂਘ ਦੀ ਭੰਨ
ਬੜੀ ਜ਼ਹਿਰੀ ਏ
ਨਮੀ ਨਮੀ ਪੀੜ ਨਾਲ਼
ਲੂੰ ਲੂੰ ਹਨਬ ਗਿਆ ਏ
ਪਰ ਮੈਂ ਹੁਣ ਹਾਹ ਨਹੀਂ ਭਰਨੀ
ਮੈਂ ਆਪਣੇ ਆਪ ਕੋਲੋਂ ਨੱਸ ਕੇ
ਤੇਥੋਂ ਦੂਰ ਹੋਣ ਦੀ ਰਾਹ ਲੱਭ ਰਹੀ ਆਂ
ਮੈਂ ਹਫ਼ ਗਈ ਆਂ
ਪਰ ਥੱਕੀ ਨਹੀਂ

ਹਵਾਲਾ: ਮੈਂ ਲੱਭਣ ਚਲੀ; ਸੁਚੇਤ ਕਿਤਾਬ ਘਰ ਲਾਹੌਰ; ਸਫ਼ਾ 46 ( ਹਵਾਲਾ ਵੇਖੋ )