ਤਾਂ ਮੈਂ ਰੋ ਪਈ

ਬਾਅਦ ਮੁਦਤ ਹੋਈ
ਰੂਬਰੂ
ਤਾਂ ਮੈਂ ਰੋ ਪਈ

ਵੇਖ ਕੇ ਮੋਰ ਤੱਤ
ਵਿਚ ਸ਼ੀਸ਼ੇ ਦੇ
ਤਾਂ ਮੈਂ ਰੋ ਪਈ

ਖ਼ੁਸ਼ਗਵਾਰ ਚਿਹਰੇ ਤੇ
ਸੀ ਪ੍ਰੇਸ਼ਾਨੀ
ਤਾਂ ਮੈਂ ਰੋ ਪਈ

ਤਣ ਤੇ ਸੀ ਲਿਬਾਸ
ਸੋਗਮਈ
ਤਾਂ ਮੈਂ ਰੋ ਪਈ

ਬੋਲਣ ਨੂੰ ਜਦ
ਨਾ ਜੁੜੇ ਅਲਫ਼ਾਜ਼
ਤਾਂ ਮੈਂ ਰੋ ਪਈ