ਸਾੜਾ ਸੁੱਤੀ

ਵਾਹੁਣੇ ਪੈਰੀਂ ਵੱਡ ਲਿਤਾੜੇ
ਲੌ ਦੀ ਸੜ ਕਣ ਸੀਨੇ ਬਾਲੀ
ਵਾਢੀ ਕੀਤੀ
ਖਬੜ ਵੱਟੇ, ਪਿੰਡਾਂ ਬੰਨ੍ਹ ਸਿਰਾਂ ਤੇ ਚਾਈਆਂ
ਧਾਕਾਂ ਲਾਈਆਂ
ਪਿੰਡੇ ਲੋਏ, ਜੁੱਸੇ ਸਾੜੇ
ਜਿਸ ਵੰਗਾਰੇ,
ਜੋਗਾਂ ਪਾਈਆਂ, ਧੜੇ ਉਡਾਏ
ਪਿਇੜ ਤੇ ਸੁੱਤੇ, ਪਾਹਰੇ ਦਿੱਤੇ, ਕਾਗ ਡਰਾਏ
ਮਾਲਕ ਕਰਮਾਂ ਸੇਤੀ ਅੱਪੜੇ
ਤੋਲ ਘਤਾਿਆ,
ਛਿੱਟਾਂ ਭਰੀਆਂ, ਪਦ ਦੇ ਗੱਦੂਂ ਰਾਹ ਤੇ ਲਾਏ
ਖੇਸੀ ਝਾੜੀ, ਮੰਜੀ ਚੁੱਕੀ
ਕਾਮੇ ਪਰਤ ਘਰਾਂ ਨੂੰ ਆਏ
ਸਾੜਾ ਸੁੱਤੀ ਨੇ ਕੂੜਾ ਸੁੱਟਿਆ
ਚੱਲਣ ਕੀਤਾ, ਬਾਲ ਖਿਡਾਏ
ਗਚਲ ਪਿੰਦੀ ਘਰ ਪਰ ਤੀਜੀ
ਕਿਧ ਦੀ ਛਾਂ ਦਾ ਆਸਰਾ ਤੱਕਿਆ
ਭੁੱਖ ਵਿਲਾਈ
ਜੋਧ ਅਸਾਡੀ ਹੋਂਦ ਪਰਾਈ