ਅਸੀਂ ਕਲਮ ਕਿਲੇ ਰਹਿਣਾ

ਅਸੀਂ ਕਲਮ ਕਿਲੇ ਰਹਿਣਾ
ਵਿਚ ਬਾਜ਼ਾ ਰੀਂ ਮਜਮਾ ਲਾ ਕੇ
ਉੱਚੀ ਉੱਚੀ ਹਾਲ ਦੁਹਾਈ
ਪਾ ਕੇ, ਰੋਂਦੀਆਂ ਰਹਿਣਾ
ਅਸੀਂ ਕਲਮ ਕਿਲੇ ਰਹਿਣਾ

ਤੇਰੀ ਚੱਪਲੀ ਸਿੱਧੀ ਕਰ ਕੇ
ਸੁੱਤੇ ਪੁੱਤਰ ਦਾ ਮੂੰਹ ਚੁੰਮ ਕੇ
ਮੂੰਹ ਹਨੇਰੇ ਬੂਹਾ ਲਾਹ ਕੇ
ਸੁੱਤਿਆਂ ਕੁੱਤਿਆਂ ਕੋਲੋਂ ਲੰਘਣਾ
ਜਾ ਨਿਆਈਂ ਬਹਿਣਾ
ਅਸੀਂ ਕਲਮ ਕਿਲੇ ਰਹਿਣਾ

ਤੇਰੇ ਨਾਂ ਦੀ ਤਸਬੀ ਫੜ ਕੇ
ਅਪਣਾ ਕਿੱਸਾ ਕਹਿਣਾ
ਅਸੀਂ ਕਲਮ ਕਿਲੇ ਰਹਿਣਾ

ਹਵਾਲਾ: ਖੱਟਿਆ ਵੱਟਿਆ ( ਹਵਾਲਾ ਵੇਖੋ )