ਖੋਜ

ਕੀ ਤੂਫ਼ਾਨ ਉਠਾਵੇ ਜੋਸ਼ ਜਵਾਨੀ ਦਾ

ਕੀ ਤੂਫ਼ਾਨ ਉਠਾਵੇ ਜੋਸ਼ ਜਵਾਨੀ ਦਾ ਝੱਗ ਵਾਂਗੂੰ ਬਹਿ ਜਾਵੇ ਜੋਸ਼ ਜਵਾਨੀ ਦਾ ਤੁਹਮਤ ਤਾਅਨੇ, ਮਿਹਣੇ ਤੇ ਬਦਨਾਮੀ ਜਿਹੇ, ਕੀ ਕੀ ਚੰਨ ਚੜ੍ਹਾਵੇ ਜੋਸ਼ ਜਵਾਨੀ ਦਾ ਪੁਚ-ਪੁਚ ਕਰਕੇ ਮਸਾਂ ਦਿਲਾਈ ਦਿਲੜੀ ਨੂੰ, ਪੈਂਦਾ ਕਰ ਕਰ ਧਾਵੇ ਜੋਸ਼ ਜਵਾਨੀ ਦਾ ਸੁੱਕਿਆਂ ਜਾਣ ਨਈਂ ਦਿੰਦਾ ਵੱਡੇ ਵੱਡਿਆਂ ਨੂੰ, ਸਾਥੋਂ ਕਿਵੇਂ ਵਿਲਾਵੇ ਜੋਸ਼ ਜਵਾਨੀ ਦਾ ਜੀਹਨੇ ਡੁਬਣੋਂ ਬਚਣੈਂ ਅੱਗਿਉਂ ਹਟ ਜਾਵੇ, ਹੜ੍ਹ ਵਾਂਗੂੰ ਪਿਆ ਆਵੇ ਜੋਸ਼ ਜਵਾਨੀ ਦਾ

See this page in:   Roman    ਗੁਰਮੁਖੀ    شاہ مُکھی
ਅਸ਼ਰਫ਼ ਪਾਲ਼ Picture

ਮੁਹੰਮਦ ਅਸ਼ਰਫ਼ ਚੌਧਰੀ ਨੇ ਅਦਬੀ ਦੁਨੀਆ ਵਿਚ ਕਲਮੀ ਨਾਂ ਅਸ਼ਰਫ਼ ਪਾਲ਼ ਨਾਲ਼ ਸ਼ੋਹਰਤ ਪਾਈ। ਆਪ ਪੰਜਾ...

ਅਸ਼ਰਫ਼ ਪਾਲ਼ ਦੀ ਹੋਰ ਕਵਿਤਾ