ਕੋਈ ਤੇ ਸੁਫ਼ਨਾ ਸਾੜ ਵਿਚਾਲੇ ਅੱਖੀਆਂ ਦੇ

ਕੋਈ ਤੇ ਸੁਫ਼ਨਾ ਸਾੜ ਵਿਚਾਲੇ ਅੱਖੀਆਂ ਦੇ
ਇੰਜ ਨਹੀਂ ਲਹਿੰਦੇ ਸੱਜਣਾ ਪਾਲੇ ਅੱਖੀਆਂ ਦੇ

ਪੈਰਾਂ ਉੱਤੇ ਡਿੱਗਦਾ ਏ ਮਲਬਾ ਜੁੱਸੇ ਦਾ
ਰੁਕ ਜਾਂਦੇ ਨੇਂ ਜਦ ਪਰਨਾਲੇ ਅੱਖੀਆਂ ਦੇ

ਹਿਜਰ ਦੇ ਨਾਲ਼ ਮੈਂ ਬਣਾ ਕੇ ਆਸਾਂ ਦੇ
ਕਿੰਨੇ ਤੀਕਰ ਲਾਹਵਾਂ ਜਾਲੇ ਅੱਖੀਆਂ ਦੇ

ਚਿਹਰੇ ਉਤੇ ਹੁੰਦੀਆਂ ਵੀ ਨਹੀਂ ਹੁੰਦਿਆਂ ਨੇਂ
ਤੂੰ ਨਹੀਂ ਵੇਖੇ ਯਾਰ ਉੱਚਾ ਲੈ ਅੱਖੀਆਂ ਦੇ

ਸ਼ਾਲਾ ਕੋਈ ਦੁੱਖ ਨਾ ਵੇਖੇ ਨਿੰਦਰ ਦੇ
ਸ਼ਾਲਾ ਕੋਈ ਰੋਗ ਨਾ ਪਾਲੇ ਅੱਖੀਆਂ ਦੇ