ਲੀਰਾਂ ਨੰਗ ਨਾ ਕੱਜਣ ਤੇ

ਲੀਰਾਂ ਨੰਗ ਨਾ ਕੱਜਣ ਤੇ
ਤੱਕ ਪੁਣਦੀ ਏ ਸੱਜਣ ਤੇ

ਮੋਇਆਂ ਨੂੰ ਦਫ਼ਨੀਨਦਾ ਏ
ਜੀਂਦਾ ਹਾਂ ਮੈਂ ਅਜਨ ਤੇ

ਗੱਲ ਏ ਪੈਰ ਪੱਟੀਉਣ ਦੀ
ਢਿੱਲ ਨਹੀਂ ਲਗਦੀ ਭਜਨ ਤੇ

ਵਿਰਲੇ ਸਾਥ ਨਿਭਾਂਦੇ ਨੇਂ
ਸਿੱਧੀਆਂ ਸਿਰ ਵਿਚ ਵੱਜਣ ਤੇ

ਵੈਰੀ ਤੇ ਮੁੜ ਵੈਰੀ ਏ
ਦੁੱਖ ਏ ਮੈਨੂੰ ਸੱਜਣ ਤੇ