ਸਾਹ ਸੀਨੇ ਵਿਚ ਠੱਲ ਤੇ ਨਹੀਂ ਨਾ

ਸਾਹ ਸੀਨੇ ਵਿਚ ਠੱਲ ਤੇ ਨਹੀਂ ਨਾ
ਇਹ ਜੀਵਨ ਦਾ ਹੱਲ ਤੇ ਨਹੀਂ ਨਾ

ਹਿੱਕ ਬਲਾਨਗ ਚ ਸਦੀਆਂ ਟੱਪਦਾ
ਪਰ ਹੁਣ ਅਗਲੀ ਗੱਲ ਤੇ ਨਹੀਂ ਨਾ

ਰੁੱਖਾ ਆਹਲਣਾ ਪਾਵਨ ਦੇ ਚਾ
ਕੱਖ ਨੀਂ ਅੰਬਰ ਵੱਲ ਤੇ ਨਹੀਂ ਨਾ

ਦੁੱਖੜੇ ਅੰਦਰ ਟੁਰ ਜਾਵਣ ਤੇ
ਦਿਲ ਸੜਦਾ ਏ ਖੱਲ ਤੇ ਨਹੀਂ ਨਾ

ਨਾ ਕਰ ਸਿਰ ਤੇ ਕੱਚ ਦੀ ਛਤਰੀ
ਇਹ ਧੁੱਪਾਂ ਦੀ ਠੱਲ ਤੇ ਨਹੀਂ ਨਾ

ਮਾਂ ਨੇ ਠੰਡਾ ਸਾਹ ਭਰਿਆ ਏ
ਇਹ ਕੋਈ ਨਿੱਕੀ ਗੱਲ ਤੇ ਨਹੀਂ ਨਾ