ਜੋ ਪੜ੍ਹਿਆ ਸੀ ਰਹਿ ਗਿਆ ਵਿਚ ਕਿਤਾਬਾਂ ਦੇ

ਜੋ ਪੜ੍ਹਿਆ ਸੀ ਰਹਿ ਗਿਆ ਵਿਚ ਕਿਤਾਬਾਂ ਦੇ
ਨਾਜ਼ੁਕ ਜਿੰਦੜੀ ਫਸ ਗਈ ਵਿਚ ਅਜ਼ਾਬਾਂ ਦੇ

ਢਿੱਡ ਦੀ ਅੱਗ ਨੇ ਸਾੜ ਕੇ ਕੋਲੇ ਕਰ ਛੱਡੇ ਨੇਂ
ਸੋਹਣੇ ਸੋਹਣੇ ਮੁਖੜੇ ਫੁੱਲ ਗੁਲਾਬਾਂ ਦੇ

ਸੋਹਣੀਆਂ ਸਹਿਤੀਆਂ ਹੈਰਾਨ ਸ਼ਹਿਰੀਂ ਵੜੀਆਂ ਨੀਂਂ
ਸੰਝ ਮਸਨਜੇ ਹੋ ਗਏ ਪਿੜ ਚਨਾਬਾਂ ਦੇ

ਅੱਡੀਆਂ ਗੋਡੇ ਰਗੜ ਰਗੜ ਕੇ ਗਏ ਆਂਂ
ਖ਼ਬਰੇ ਕਿਸ ਦੇਣਾ ਮੁਕਸਨ ਪੰਧ ਸਵਾਬਾਂ ਦੇ

ਰੁੱਤੇ ਡੋਰੇ ਨੇਂ ਕਟੋਰੇ ਡੁੱਲ ਡੁੱਲ ਪੈਂਦੇ
ਚੋਖੇ ਹੁੰਦੇ ਪਏ ਨੇਂ ਰੰਗ ਸ਼ਰਾਬਾਂ ਦੇ