ਚਾਰ ਚੁਫ਼ੇਰੇ

ਚਾਰ ਚੁਫ਼ੇਰੇ
ਗ਼ਮ ਦੇ ਘੇਰੇ

ਸੱਜਣ ਟੁਰ ਗਏ
ਦੂਰ ਪਰੇਰੇ

ਮੋੜ ਲਿਆਵਾਂ
ਵੱਸ ਨਹੀਂ ਮੇਰੇ

ਕਾਂ ਕਰ ਲਾਵਣ
ਬੈਠ ਬਨੇਰੇ

ਫ਼ਲਕ ਤੇਰੇ ਜਿਹੇ
ਹੋਰ ਬਥੇਰੇ

ਹਵਾਲਾ: ਸੋਚਾਂ ਦੀ ਬੁੱਕਲ, ਸਫ਼ਾ 31 ( ਹਵਾਲਾ ਵੇਖੋ )