ਤੇਰੇ ਖ਼ਤ ਪੜ੍ਹ ਪੜ੍ਹ ਕੇ ਰੋਇਆ ਸਾਰੀ ਰਾਤ ਮੈਂ ਤੇਰੀ ਯਾਦ ਚ ਪਲ ਪਲ ਮੋਇਆ ਸਾਰੀ ਰਾਤ ਮੈਂ ਨਹੀਓਂ ਲੱਥੇ ਦਿਲ ਤੋਂ ਦਾਗ਼ ਵਿਛੋੜੇ ਤੇਰੇ ਦੇ ਬੜਾ ਹੰਝੂਵਾਂ ਨਾਲ਼ ਸੀ ਧੋਇਆ ਸਾਰੀ ਰਾਤ ਮੈਂ ਤੇਰੇ ਹਿਜਰ ਫ਼ਿਰਾਕ ਦੀ ਅੱਗ ਨੂੰ ਠੰਢੀਆਂ ਕਰਨ ਲਈ ਹੈਸੀ ਖੂਹ ਨੈਣਾਂ ਦਾ ਜੋਇਆ ਸਾਰੀ ਰਾਤ ਮੈਂ ਟੁੱਟੇ ਸ਼ੀਸ਼ੇ ਵਾਂਗ ਦੁਬਾਰਾ ਜੁੜ ਨਾ ਸਕਿਆ ਵਾਂ ਐਸਾ ਕਰਚੀ ਕਰਚੀ ਹੋਇਆ ਸਾਰੀ ਰਾਤ ਮੈਂ ਹਾਵਾਂ ਸੁਣ ਕੇ ਫ਼ਲਕ ਦੀਆਂ ਤੋਂ ਆ ਜਾਵੀਂਂ ਬੂਹਾ ਘਰ ਦਾ ਨਹੀਓਂ ਢੋਇਆ ਸਾਰੀ ਰਾਤ ਮੈਂ