ਵੇਖ ਸੱਜਣ ਨੂੰ ਜੀ ਲੈਣਾ ਵਾਂ

ਵੇਖ ਸੱਜਣ ਨੂੰ ਜੀ ਲੈਣਾ ਵਾਂ
ਫੁੱਟ ਦਿਲੇ ਦਾ ਸੀ ਲੈਣਾ ਵਾਂ

ਪਿਆਸ ਬਝਾਵਨ ਕਾਰਨ ਦਿਲ ਦੀ
ਹੰਝੂ ਆਪਣੇ ਪੀ ਲੈਣਾ ਵਾਂ

ਆਪਣੇ ਕੀ ਮੈਂ ਗ਼ੈਰਾਂ ਲਈ ਵੀ
ਟੋਟੇ ਹੋ ਵਰਤੀ ਲੈਣਾ ਵਾਂ

ਕਲੀਆਂ ਕੁੱਝ ਵੀ ਕਰਨ ਤੋਂ ਪਹਿਲਾਂ
ਪੁੱਛ ਸੱਜਣਾਂ ਨੂੰ ਵੀ ਲੈਣਾ ਵਾਂ

ਜਿਹਨੇ ਫ਼ਲਕ ਨੂੰ ਸ਼ਿਅਰ ਸਿਖਾਏ
ਨਾਂ ਉਸੇ ਦਾ ਈ ਲੈਣਾ ਵਾਂ

ਹਵਾਲਾ: ਸੋਚਾਂ ਦੀ ਬੁੱਕਲ; ਸਫ਼ਾ 87 ( ਹਵਾਲਾ ਵੇਖੋ )