ਪੱਲੇ ਹੋਵੇ ਪੈਸਾ ਧੇਲਾ

ਪੱਲੇ ਹੋਵੇ ਪੈਸਾ ਧੇਲਾ
ਚੰਗਾ ਲਗਦਾ ਏ ਫ਼ਰ ਮੇਲ਼ਾ

ਮੌਤ ਨੇ ਪਲ ਵੀ ਨਹੀਓਂ ਟਲ਼ਨਾ
ਆ ਜਾਣਾ ਜਦ ਉਸ ਦਾ ਵੀਲਾ

ਡੋਲੀ ਚੜ੍ਹ ਕੇ ਟੁਰ ਜਾਣਾ ਐਂ
ਸੁੰਜਾ ਛੱਡ ਕੇ ਹੀਰ ਨੇ ਬੇਲਾ

ਹੁਣੇ ਅਮਲਾਂ ਨਾਲ਼ ਨਿਤਾਰੇ
ਕੌਣ ਗੁਰੂ ਤੇ ਕਿਹੜਾ ਚੇਲਾ

ਫ਼ਲਕ ਤੋਂ ਕੁੱਝ ਵੀ ਕਰ ਨਹੀਂ ਸਕਣਾ
ਪੱਕੀ ਫ਼ਸਲ ਪਿਆ ਜਦ ਤੀਲਾ

ਹਵਾਲਾ: ਸੋਚਾਂ ਦੀ ਬੁੱਕਲ, ਸਫ਼ਾ 33 ( ਹਵਾਲਾ ਵੇਖੋ )