ਜਿਹੜੇ ਬਹੁਤਾ ਪਿਆਰ ਜਤਾਉਣ ਵਾਲੇ ਨੇਂ

ਜਿਹੜੇ ਬਹੁਤਾ ਪਿਆਰ ਜਤਾਉਣ ਵਾਲੇ ਨੇਂ
ਉਤੋਂ ਸੋਹਣੇ ਅੰਦਰੋਂ ਦਲ ਦੇ ਕਾਲੇ ਨੇਂ

ਰਾਤ ਹਨੇਰੀ ਦੇ ਵਿਚ ਚਾਨਣ ਹੋਇਆ ਨਹੀਂ
ਮੈਂ ਤੇ ਆਪਣੀ ਰੁੱਤ ਦੇ ਦੀਵੇ ਬਾਲੇ ਨੇਂ

ਆ ਜਾ ਤੈਨੂੰ ਖੋਲ ਗੁਣਾਵਾਂ ਮੈਨੁੰ
ਹਿਜਰ ਤੇਰੇ ਵਿਚ ਕਿੰਨੇ ਦੁੱਖੜੇ ਜਾਲੇ ਨੇਂ

ਦੁੱਖਾ ਸੀ ਉਹ ਜਿਸ ਨੂੰ ਮੰਜ਼ਿਲ ਜਾਤਾ ਮੈਂ
ਯਾਰ ਜਵਾਨੀ ਦੇ ਦਿਨ ਐਵੇਂ ਗਾਲੇ ਨੇਂ

ਉਨ੍ਹਾਂ ਨਾਗਾਂ ਨੇ ਈ ਫ਼ਲਕ ਨੂੰ ਡੰਗਿਆ ਏ
ਚੱਲਿਆ ਦੁੱਧ ਪਿਆ ਕੇ ਜਿਹੜੇ ਪਾਲੇ ਨੇਂ

ਹਵਾਲਾ: ਸੋਚਾਂ ਦੀ ਬੁੱਕਲ, ਸਫ਼ਾ 40 ( ਹਵਾਲਾ ਵੇਖੋ )