ਦੁਨੀਆਦਾਰੀ

ਕੀ ਸ਼ਰ ਦੇ ਪੱਲਿਓਂ ਲੱਭਣਾ ਐਂ
ਦਾਣੇ ਐਬੀ ਫ਼ਸਲੋਂ ਚੱਬਣਾ ਐਂ

ਛੱਡ ਚਸਕਾ ਦੁਨੀਆਦਾਰੀ ਦਾ
ਲਾਹ ਚੋਲਾ ਜੂਠ ਮੱਕਾਰੀ ਦਾ
ਐਵੇਂ ਦਰ ਦਰ ਦੋ ਗੁੜਾਂ ਮੰਗਣਾ ਐਂ

ਕੀ ਸ਼ਰ ਦੇ ਪੱਲਿਓਂ ਦੇ ਲੱਭਣਾ ਐਂ

ਗੱਲ ਮਣਕੇ ਤਸਬੀਆਂ ਪੜ੍ਹਨਾ ਐਂ
ਕਿਉਂ ਮੁੱਕਰ ਫ਼ਰੇਬਾਂ ਕਰਨਾ ਐਂ
ਢਿੱਡੋਂ ਨਾਵਾਂ ਸ਼ਰਦਾ ਝੱਪਣਾ ਐਂ

ਕੀ ਸ਼ਰ ਦੇ ਪੱਲਿਓਂ ਲੱਭਣਾ ਐਂ

ਜੱਗ ਦੋ ਦੋ ਹੱਥ ਪਿਆ ਕਹਿੰਦਾ ਏ
ਸਦਾ ਕੋਈ ਨਹੀਂ ਇਥੇ ਰਹਿੰਦਾ ਏ
ਐਵੇਂ ਫੱਟੀਆਂ ਛਾਲਾਂ ਟੱਪਣਾ ਐਂ

ਕੀ ਸ਼ਰ ਦੇ ਪੱਲਿਓਂ ਲੱਭਣਾ ਐਂ

ਲਾ ਜੀਵੜਾ ਮੁਰਸ਼ਦ ਸਾਈਆਂ ਸੰਗ
ਮੁੜ ਵੇਖ ਲੈ ਸੋਹਣੇ ਰੱਬ ਦੇ ਰੰਗ
ਓਹਾ ਰੰਗ ਤੇਰੇ ਤੇ ਫਭਨਾ ਐਂ

ਕੀ ਸ਼ਰ ਦੇ ਪੱਲਿਓਂ ਲੱਭਣਾ ਐਂ