ਲੇਖਾਂ ਮਾਰੇ

ਅੱਜ ਦੇ ਲੋਕਾਂ ਖ਼ੈਰ ਨੂੰ ਛੱਡ ਕੇ ਸ਼ਰ ਥੀਂ ਨਾਤੇ ਲਾਏ
ਕੌੜੇ ਅਮਲੀਂ ਉਮਰ ਗੰਵਾਈ ਮੈਂ ਨਾ ਮਾਰ ਮੁਕਾਏ

ਲੁੱਟ ਗ਼ਰੀਬਾਂ ਹਰ ਸ਼ੈ ਖਾ ਗਏ ਮੁੜ ਵੀ ਪੇਟੋਂ ਖ਼ਾਲੀ
ਲੁੱਟਦੇ ਮਾਲੋਂ ਠਾਹਰਾਂ ਪਾ ਕੇ ਬਣ ਬੈਠੇ ਕੁਤਵਾਲੀ
ਪਰ ਖੀਂ ਟੁਰ ਗਏ ਖ਼ੈਰ ਕਮਾਂਦੇ ਉਨ੍ਹਾਂ ਐਬ ਕਮਾਏ

ਕੁੱਝ ਤੇ ਲੋਕੀ ਸੁਰ ਤੀਂ ਮਾੜੂ, ਕੁੱਝ ਨੇ ਨਫ਼ਸੀਂ ਮਾਰੇ
ਜਿਸ ਕਾਰੇ ਨਾ ਰੱਬ ਹੋ ਰਾਜ਼ੀ ਕਰਦੇ ਪੁੱਜ ਕੇ ਸਾਰੇ
ਜ਼ਰ ਜ਼ਮੀਨ ਦੀ ਖ਼ਾਤਿਰ ਲੋਕੀ ਮਾਰਨ ਕਖੇਂ ਜਾਏ

ਗਲੀ ਗਲੀ ਵਿਚ ਕ੍ਰਿਸ਼ੀ ਕੋਕੇ ਦੁਨੀਆ ਨਾ ਆਈਏ
ਜੱਗ ਤੇ ਯਾਰੋ ਗਿੜ ਗੁੱਟ ਵਾਂਗੂੰ ਆਪਣੇ ਰੰਗ ਵਿਖਾਏ
ਮੌਜ ਦਰਿਆਉਂ ਅਮਲਾਂ ਕਢਣਾ ਜ਼ਰ ਨਾ ਪਾਰ ਲਗਾਏ