ਪੜ੍ਹ ਪੜ੍ਹ ਮਸਲੇ ਹਿਵੇਂ ਫਾਵਾ
ਕਢ ਨਾ ਸਕਿਓਂ ਮੈਂ ਦਾ ਲਾਵਾ
ਕ੍ਰਿਸ਼ੀ ! ਸ਼ੋਹ ਦੀ ਕਰਦਾ ਸ਼ਾਵਾ

ਲੋਕਾਂ ਆਖੀਂ ਮੈਂ ਆਲਮਮ
ਜੇਬੋਂ ਕੋਲ਼ਾ ਢਿੱਡੋਂ ਜ਼ਾਲਮ
ਖ਼ੀਰੀਂ ਦੋ ਗੁੜਾਂ ਰਾਸ ਨਾ ਤੈਨੂੰ
ਭਾਏ ਤੈਨੂੰ ਸ਼ਰ ਵਰਤਾਵਾ
ਕ੍ਰਿਸ਼ੀ ! ਸ਼ੋਹ ਦੀ ਅਜ਼ਲੀਂ ਸ਼ਾਵਾ

ਤੇਰੇ ਪਾਰੋਂ ਖ਼ੈਰ ਕਿਸੇ ਨਾ
ਫਾਈਆਂ ਲਾਵੀਂ ਹਰ ਕਿਸੇ ਤਾਂ
ਚੜ੍ਹਦੇ ਸੂਰਜ ਕਰੀਂ ਸਲਾਮਾਂ
ਦੋ ਪਲ ਮੌਜਾਂ ਤੱਤ ਪਛਤਾਵਾ
ਕ੍ਰਿਸ਼ੀ! ਸ਼ੋਹ ਦਾ ਜੋਤ ਪਤਾਵਾ

ਨਿੱਕੂ ਕਾਰਾਂ ਸਾਂਝ ਨਾ ਕੋਈ
ਠੱਗ ਠਗੋਰਿਆਂ ਸੰਗ ਅਸ਼ਨਾਈ
ਖੱਟ ਦਾ ਜਾਵੇਂ ਕਹਿਰ ਖ਼ੁਦਾਈ
ਕੂੜ ਕਲਾ ਲੀਨ ਰਿੰਦ ਬਡਾਵਾ
ਕ੍ਰਿਸ਼ੀ! ਸ਼ੋਹ ਦੇ ਬੋਲ ਹਿਲਾਵਾ

ਗ਼ੀਬਤ ਕਰ ਕਰ ਮਾਰੇਂ ਛਾਲਾਂ
ਪਿੰਡਾ ਖਾਵੇਂ ਭੈਣ ਭਰਾਵਾਂ
ਟੱਪਦਾ ਜਿਵੇਂ ਅਬੀਂ ਖਾਲਾਂ
ਸ਼ਰ ਦੀ ਸ਼ਰ ਦੂੰ ਹੋਵੇਂ ਛਲਾਵਾ
ਕ੍ਰਿਸ਼ੀ ! ਸ਼ੋਹ ਨੂੰ ਦੇ ਬੁਲਾਵਾ

ਬੇ ਜ਼ਰ ਮਿੱਟਿਓਂ ਇਕ ਤੋਂ ਬਾਵਾ
ਕ੍ਰਿਸ਼ੀ! ਸ਼ੋਹ ਦੀ ਹਰ ਪਲ ਸ਼ਾਵਾ