ਕੰਮ ਫ਼ਹਿਮ ਬੇ ਸ਼ਊਰ ਨੇ ਹੋਣਾ ਜ਼ਹੀਨ ਕੀ
ਜੀਣਾ ਕਿਸੇ ਦੇ ਵਾਸਤੇ ਜਾਣੇ ਕਮੀਣ ਕੀ

ਦਰਦਾਂ ਦੇ ਸ਼ਹਿਰ ਜਾਣ ਕੇ ਆਬਾਦ ਹੋ ਗਏ
ਅੱਥਰੂ ਮੇਰੀ ਵਫ਼ਾ ਦੇ ਪੈਂਦੀ ਜ਼ਮੀਨ ਕੀ

ਸੱਧਰਾਂ ਦੇ ਨਾਲ਼ ਮੰਜ਼ਿਲਾਂ ਖ਼ਾਨਾ ਬਦੋਸ਼ ਸਨ
ਲੇਖਾਂ ਦੇ ਸਾਹਵੇਂ ਆਨ ਕੇ ਮਕੀਨ ਕੇਹਾ

ਕਬਰਾਂ ਲਈ ਮਰਦੇ ਹੋਣਗੇ ਧੀਆਂ ਲਈ ਸਾਹੁਰੇ
ਕਰਦੀ ਕਸ਼ੀਦਾ ਕਾਰਿਆਂ ਜਿੰਦੜੀ ਮਸ਼ੀਨ ਕੀ