ਖ਼ੋਰੇ ਕਿਉਂ

ਲੋਕਾਂ ਦਾ ਪਾਣੀ ਭਰਦਿਆਂ ਭਰਦਿਆਂ
ਮੇਰੇ ਪੁਰਖਾਂ ਦਾ ਕੁੱਬ ਨਿਕਲ ਗਿਆ

ਮੇਰਾ ਬਾਪੂ
ਮੁਸ਼ਕ ਮੋਹਡਿਓਂ ਲਾਓ ਹੁੰਦਾ ਲਾਓ ਹੁੰਦਾ ਕੁੱਬਾ ਹੋ ਗਿਆ
ਪਰ
ਮੇਰੇ ਮੂਹਡੇ ਨਾ ਪਾਈ
ਅੱਜ ਮੈਂ ਪਿੰਡ ਵਿਚ ਸਿੱਧੇ ਲੱਕ ਨਾਲ਼ ਟੁਰਦਾ ਆਂ ਤੇ
ਖ਼ੋਰੇ ਕਿਉਂ
ਲੋਕਾਂ ਦੇ ਢਿੱਡ ਵਿਚ ਸਿਵਲ ਪੈਂਦਾ ਏ