ਰੱਬ ਨੇ ਜਿਨ੍ਹੀਆਂ ਖ਼ੁਸ਼ੀਆਂ ਦਿੱਤੀਆਂ

ਰੱਬ ਨੇ ਜਿਨ੍ਹੀਆਂ ਖ਼ੁਸ਼ੀਆਂ ਦਿੱਤੀਆਂ
ਤੇਰੇ ਨਾਂ ਦੀਆਂ ਵੇਲਾਂ ਦਿੱਤੀਆਂ

ਅੱਜ ਮੈਂ ਅਪਣਾ ਬੂਹਾ ਕੱਟਿਆ
ਆਪਣੇ ਆਪ ਨੂੰ ਵਾਜਾਂ ਦਿੱਤੀਆਂ

ਮਾਪੇ ਰਾਜ਼ੀ ਕਰਨੇ ਪੇ ਗਏ
ਦਿਲ ਦੀ ਰੀਝ ਨੂੰ ਰਖ਼ਤਾਂ ਦਿੱਤੀਆਂ

ਹੋਰ ਕੀ ਮਾਹਤੜ ਕਰ ਸਕਦਾ ਸੀ
ਅੱਲ੍ਹਾ ਜੀ ਦੀਆਂ ਤੜੀਆਂ ਦਿੱਤੀਆਂ

ਉਨ੍ਹਾਂ ਮੈਨੂੰ ਘੇਰੇ ਪਾਏ
ਮੈਂ ਜਿਨ੍ਹਾਂ ਨੂੰ ਰਾਹਵਾਂ ਦਿੱਤੀਆਂ

ਗੌਹਰ ਆਪਣੇ ਜੋਗਾ ਨਈਂ ਸੀ
ਤੇਰੀ ਅੱਖ ਨੇ ਹਿੰਮਤਾਂ ਦਿੱਤੀਆਂ