ਵੱਖੋ ਵੱਖਰੇ ਮੰਜੀਆਂ ਜਿਲ੍ਹੇ ਹੋ ਗਏ ਨੇਂ

ਵੱਖੋ ਵੱਖਰੇ ਮੰਜੀਆਂ ਜਿਲ੍ਹੇ ਹੋ ਗਏ ਨੇਂ
ਜਿੰਨੇ ਵੀਰ ਸਾਂ ਉਹਨੇ ਚੁੱਲ੍ਹੇ ਹੋ ਗਏ ਨੇਂ

ਮੈਂ ਯਾਰਾਂ ਦੀ ਮਹਿਫ਼ਲ ਵਿਚ ਇਜ਼ਾਫ਼ੀ ਸਾਂ
ਮੇਰੇ ਉਠੀਆਂ, ਖੁੱਲੇ ਢਿੱਲੇ ਹੋ ਗਏ ਨੇਂ

ਹੋਰ ਤੇ ਕੁੱਝ ਨਈਂ ਹੋਇਆ ਤੇਰੇ ਰਿਸਣ ਨਾਲ਼
ਹਾਂ ਪਰ ਮੇਰੇ ਕੱਪੜੇ ਖੁੱਲੇ ਹੋ ਗਏ ਨੇਂ

ਆਖ਼ਿਰ ਧੂਆਂ ਧੁਖ਼ ਪਿਆ ਸਾਡੇ ਵਿਹੜੇ ਵੀ
ਸਾਡੇ ਘਰ ਅੱਜ ਰਾਹਵਾਂ ਭਲੇ ਹੋ ਗਏ ਨੇਂ

ਮੇਰੀ ਕਮਲੋ ਆਖੇ, ਮੇਰੇ ਆਉਣ ਨਾਲ਼
ਗੌਹਰ ਤੇਰੇ ਸ਼ਿਅਰ ਅਣਮੁੱਲੇ ਹੋ ਗਏ ਨੇਂ