ਕੀ ਦੱਸਾਂ ਮੈਂ ਕੀ ਕੀ ਬੀਬਾ ਨਿਕਲ ਗਿਆ

ਕੀ ਦੱਸਾਂ ਮੈਂ ਕੀ ਕੀ ਬੀਬਾ ਨਿਕਲ ਗਿਆ
ਤੇਰੇ ਹੁੰਦਿਆਂ ਮੇਰਾ ਵੇਲ਼ਾ ਨਿਕਲ ਗਿਆ

ਲੋਕਾਂ ਲਈ ਤੇ ਸਿਰਫ਼ ਦਿਹਾੜੀ ਟੁੱਟੀ ਏ
ਮੇਰੇ ਜ਼ਿਹਨ ਚੋਂ ਘਰ ਦਾ ਰਸਤਾ ਨਿਕਲ ਗਿਆ

ਕੀ ਹੋਇਆ ਜੇ ਤੇਰੀ ਤੱਕ ਨੇ ਤੱਕਿਆ ਨਈਂ
ਵਰ੍ਹਿਆਂ ਦਾ ਇਕ ਯਾਰ ਭੁਲੇਖਾ ਨਿਕਲ ਗਿਆ

ਮੁਰਸ਼ਦ ਵੀ ਜਦ ਬੈਨ ਸੁਣਾਈ ਕਿਸਮਤ ਦੀ
ਰੋਂਦੇ ਰੋਂਦੇ ਮੇਰਾ ਹਾਸਾ ਨਿਕਲ ਗਿਆ

ਗੌਹਰ ਮੈਨੂੰ ਮਾਣ ਬੜਾ ਸੀ ਯਾਰਾਂ ਤੇ
ਆਖ਼ਿਰ ਜੇਬ ਚੋਂ ਇਹ ਵੀ ਸਿੱਕਾ ਨਿਕਲ ਗਿਆ