ਮਿਰਜ਼ਾ ਸਾਹਿਬਾਂ

Page 22

See this page in :  

106

ਸੱਦੇ ਆ ਗਏ ਯਾਰ ਦੇ ਮੂਲ ਨਾ ਕੀਤੀ ਨਾਂਹ
ਝੰਡਾ ਪਾਕ ਰਸੂਲ ਦਾ ਉੱਮਤ ਮਾਣੇ ਛਾਂ
ਤਲਾ ਬਣਾ ਕੇ ਠਿੱਲ੍ਹ ਪਈ ਉਹਦੀ ਰੱਖ ਪਨਾਹ
ਇਸੇ ਪਾਰ ਲੰਘਾਵਣਾ ਮੈਂ ਵਿਚ ਸੌ ਗੁਨਾਹ
ਵਿਚ ਚਣਾ ਹਿਵੇਂ ਡੱਬਿਆਂ ਉਸੇ ਫੜਨੀ ਬਾਂਹਾਂ
ਕੱਲਰ ਦੇ ਵਿਚ ਖੁਹੜਾ ਨਹੀਂ ਲੱਜ ਬੋਕਾ ਲਾਂ
ਤ੍ਰਹਿ ਵਰਨ ਦੀ ਸਾਹਿਬਾਨ ਨੱਪ ਕੇ ਬਹਿ ਗਈ ਬਾਂਹਾਂ
ਪੰਜ ਖੁੱਲੀਆਂ ਤੁਰੇ ਰਹਿ ਗਈਆਂ ਪੰਨੇ ਸਾਹ ਨਿਆਂ

107
ਕਲਾਮ ਮਿਰਜ਼ਾ

ਮਿਰਜ਼ੇ ਬਲ਼ਾ ਲਈ ਸਾਹਿਬਾਨ ਆ ਬਹਿ ਮੇਰੇ ਕੋਲ਼
ਅਥੜ ਰੱਖ ਲਈਂ ਯਾਰੀਆਂ ਕਾਇਮ ਰੱਖ ਲਈਂ ਬੋਲ
ਲਾਈ ਆਹੀ ਛੁਪ ਕੇ ਜਗੇਂ ਵੱਜ ਗਏ ਢੋਲ
ਦਾਨਾਬਾਦ ਜੇ ਚਲਨਾਈਂ ਹੱਥੋਂ ਗਾਣਾ ਖੋਲ
ਹਤੱਹੀਂ ਮਹਿੰਦੀ ਰਾਂਗਲੀ ਲਾਈ ਏ ਸਈਆਂ ਘੋਲ਼

108
ਕਲਾਮ ਬੀਬੋ

ਬੀਬੋ ਪਈ ਆਖਦੀ ਤੋਂ ਸੁਣ ਮੇਰੀ ਗੱਲ
ਇਸੇ ਗੱਲੋਂ ਮਾਹਨਿਆਂ ਗੰਢ ਨਾ ਤੇਰੇ ਵੱਲ
ਨਜ਼ਰੀਂ ਪਏ ਸ਼ਮੀਰ ਦੀ ਤੇਰੀ ਡੋਲ ਸ਼ਕਲ
ਦਾ ਲੱਗੀਆਂ ਵੱਢ ਛੱਡਣਗੇ ਲਾਹੁਸਨ ਨੀ ਖੱਲ

109
ਮਕੂਲਾ ਸ਼ਾਇਰ

ਸਾਹਿਬਾਨ ਆਈ ਚੱਲ ਕੇ ਆਈ ਮਿਲੇ ਵੇਸ
ਜੱਟ ਦੇ ਵੱਟ ਸਰੀਰ ਨੂੰ ਪੁੱਠੀ ਕੋਹੀਸ
ਨੈਣ ਖ਼ੁਨਾਮੀ ਭ਼ਛ ਕੇ ਵੱਲ ਵੱਲ ਪਿਆ ਮਰੀਸ
ਆ ਗਏ ਵਿਚ ਸਜੋਦ ਦੇ ਸੰਦਲ ਭੁੰਨੇ ਕੇਸ

110
ਕਲਾਮ ਮਿਰਜ਼ਾ

ਚੱਲ ਕੇ ਆਇਆ ਰਾਵਿਓਂ ਪੰਧ ਮੈਂ ਆਇਆ ਚੀਰ
ਰੱਬ ਦਾ ਰੱਖ ਕੇ ਆਸਰਾ ਮਾਸੀ ਵੰਡ ਸੀ ਪੇੜ
ਉੜ੍ਹਨੀ ਦਿੱਤੀ ਸੇਵਨ ਨੂੰ ਲੱਗੀ ਕਰਨ ਲਨਗੀਰ
ਸਹਿਤੀ ਦੀ ਮਿਹਰਬਾਨਗੀ ਰਾਂਝਾ ਲੈ ਗਿਆ ਹੀਰ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ