See this page in :
136
ਕਲਾਮ ਸੂਬਾ (ਜਹਕੜਾ)
ਕਰ ਬਿਸਮ ਅਲੱਲਾ ਉੱਤਰੀ ਹੋਇਆ ਅੰਧੇਰਾ ਦੂਰ
ਮਿਰਜ਼ੇ ਮੱਕਾ ਸਾਹਮਣਾ ਜਿਉਂ ਮੂਸਾ ਕੋਹ ਤੋਰ
ਵੇਖ ਤਜਲਾਈ ਝੜ ਪਿਆ ਹੋ ਗਈ ਗੱਲ ਮਨਜ਼ੂਰ
ਸੂਰਤ ਮੇਰੇ ਪੈਰ ਦੀ ਨੂਰ ਵਨੋਰ ਜ਼ਹੂਰ
ਲੈ ਜਾ ਦਾਨਾਬਾਦ ਨੂੰ ਇਹ ਗੱਲ ਨਹੀਓਂ ਕੂੜ
137
ਜ਼ਿਕਰ ਕੱਲ੍ਹ ਤੇ ਨਾਰਦ
ਕੱਲ੍ਹ ਤੇ ਨਾਰਦ ਜੋਗੀੜੇ ਮਿਲ ਖਲੋਈਏ ਵਾਰ
ਦੂਰੋਂ ਆਂਦਾ ਤੱਕ ਲਿਆ ਨੀਲੀ ਦਾ ਅਸਵਾਰ
ਆਸਾਂ ਮਿਰਜ਼ੇ ਯਾਰ ਦੀਆਂ ਉਥੇ ਈ ਚਾ ਮਾਰ
138
ਕਲਾਮ ਕੱਲ੍ਹ
ਕੱਲ੍ਹ ਪਈ ਆਖੇ ਨਾਰਦਾ ਪੱਬੇ ਪੈਰ ਟਿੱਕਾ
ਤੋਬਾ ਰੱਖ ਬਹਿਸ਼ਤ ਦਾ ਹਰ ਬੰਦੇ ਦਾ ਸਾਹ
ਜਿਸ ਤੇ ਨਾਵਾਂ ਖਰਲ ਦਾ ਪੁੱਤਰ ਗਿਆ ਕਰਮਾ
ਪੱਤਰ ਵਿਛਣਾ ਟਾਹਲਿਓਂ ਧਰਤੀ ਲੱਥਾ ਆ
139
ਕੱਲ੍ਹ ਪਈ ਆਖੇ ਨਾਰਦਾ ਮੈਥੋਂ ਹੋ ਜਾ ਦੂਰ
ਖਾਦੇ ਕੁਰੂ ਪਾਂਡੂ ਮੈਂ ਸੇ ਨਨਘਾਏ ਪੂਰ
ਅੱਗੇ ਹੁਸਨ(ਅਲੈ.) ਹੁਸੈਨ(ਅਲੈ.) ਦਾ ਪਾਇਆ ਭੀੜ ਜ਼ਰੂਰ
ਲੈ ਜਾ ਦਾਨਾਬਾਦ ਨੂੰ ਇਹ ਗੱਲ ਨਹੀਓਂ ਕੂੜ
140
ਕਲਾਮ ਸਾਹਿਬਾਨ
ਸੰਨ ਜੰਡੂਰਿਆ ਬਾਰ ਦੀਆ ਮੇਰਾ ਕਰੀਂ ਨਿਆਂ
ਫਲ਼ਿਓਂ ਦੁਗਣਾ ਚੌਗੁਣਾ ਠੰਡੀ ਮਾਨੀ ਛਾਂ