202
ਕਲਾਮ ਹਾਫ਼ਿਜ਼
ਪਪਨੀਆਂ ਦੱਸਦਿਆਂ ਭਿੰਨੀਆਂ ਹਾਲੋਂ ਹੋਇਆਏ ਬੇਹਾਲ
ਸੱਚ ਸੱਚ ਮੈਨੂੰ ਆਖ ਕੀ ਬਣ ਗਈ ਤੇਰੇ ਨਾਲ਼
ਕਰਸਾਂ ਹੁਕਮ ਖ਼ਦਾਈਦੇ ਮਸਤਹਬ ਸਵਾਲ
203
ਜਵਾਬ ਕਾਂ
ਘੱਲਿਆ ਪੀਲੂ ਸ਼ਾਇਰ ਦਾ ਆਇਆ ਤੇਰੇ ਤੀਕ
ਨਾਲ਼ ਸਬੱਬਾਂ ਆਈਕੇ ਡਿੱਠੀ ਆਨ ਮਸੀਤ
ਅਸਾਂ ਕੀ ਲੱਗੇ ਪੀਨਛੀਆਂ ਆਦਮੀ ਨਾਲ਼ ਰਫ਼ੀਕ
ਹਾਫ਼ਜ਼ਾ ਕਿੱਸਾ ਜੋੜਨਾ ਸਾਹਿਬਾਨ ਦਾ ਤਹਿਕੀਕ
204
ਕਲਾਮ ਨਸੀਬਾਂ
ਗੱਲ ਬੱਕੀ ਦੇ ਲੱਗ ਪਈ ਰੋਵੇ ਮਿਰਜ਼ੇ ਦੀ ਮਾਇ
ਨੀਲੀਏ ਆਈਓਂ ਸੱਖਣੀ ਹੱਥੋਂ ਲਾਲ਼ ਕਿਹਾ
ਬਣੀ ਵੇਲੇ ਨਹੀਂ ਪਕਰੀ ਲਾਹਨਤ ਤੇਰੇ ਭਾ
ਕੌਣ ਫੀਰੀਸੀ ਖਰਖਰੇ ਕੌਣ ਖਤੀਸੀ ਘਾ
ਦੇਸੀ ਘਿਓ ਦੀਆਂ ਨਾਲੀਆਂ ਬਹਿਸੀ ਟੰਗ ਵਲ਼ਾ
205
ਜਵਾਬ ਨੀਲੀ
ਨੀਲੀ ਆਹੀਂ ਮਾਰੀਆਂ ਨਭੜੇ ਕਰਦੀ ਵੈਣ
ਮੁਲਕ ਅਲਮੋਤ ਵੰਗਾਰਿਆ ਸ਼ੁੱਧ ਨਾ ਦਿੱਤੀ ਲੇਨ
ਮਿਰਜ਼ਾ ਮਾਰਿਆ ਵੈਰੀਆਂ ਸਿਆਲੀਂ ਹੋਇਆ ਚੀਨ
ਜਾਣ ਬਚਾ ਕੇ ਹਾਫ਼ਜ਼ਾ ਆਈ ਆਂ ਬਦਲਾ ਲੇਨ
206
ਭੈਣ ਦੀ ਜ਼ਾਰੀ
ਗੱਲ ਬੱਕੀ ਦੇ ਲੱਗ ਪਈ ਰੋਵੇ ਮਿਰਜ਼ੇ ਦੀ ਭੈਣ
ਪੱਟ ਪੱਟ ਕੱਢਦੀ ਮੀਡੀਆਂ ਡੂੰਘੇ ਕਰਦੀ ਵੈਣ
ਮਾਰੋ ਸਭ ਸਿਆਲ਼ ਨੂੰ ਲੁੱਟ ਖੀਵੇ ਦਾ ਮੈਨ