ਸੱਸੀ ਪੰਨੂੰ

ਸੰਭਲਿਆ ਪੰਨੂੰ ਕੈਚ ਵਣਜ

ਸੰਭਲਿਆ ਪੰਨੂੰ ਕੈਚ ਵਣਜ, ਲੱਥੂਸ ਘੁੱਪ ਖ਼ੁਮਾਰ
ਨਾ ਸਾ ਸੇਜ ਨਾ ਸਸਵੀ, ਨਾ ਸੈ ਸ਼ਹਿਰ ਬਜ਼ਾਰ
ਥਲ ਬੇਹੋਸ਼ੀ ਕੱਟਿਆ, ਡੂੰਗਰ ਕਹਿਰ ਕਹਾਰ
ਫੇਰ ਪਲਾਣਾ ਕਰਾ ਤੇ, ਮੁੜ ਹੋਇਆ ਅਸਵਾਰ