ਫ਼ਖ਼ਰ ਤੇਰੀ ਗ਼ੁਲਾਮੀ ਤੇ ਹਜ਼ਾਰਾਂ ਬਾਦਸ਼ਾਹੋਂ ਦਾ

ਫ਼ਖ਼ਰ ਤੇਰੀ ਗ਼ੁਲਾਮੀ ਤੇ ਹਜ਼ਾਰਾਂ ਬਾਦਸ਼ਾਹੋਂ ਦਾ
ਜਿਹਨਾਂ ਨੂੰ ਤਾਂਘ ਆਕਾ ਦੀ ਸਲਾਮ ਉਨ੍ਹਾਂ ਨਿਗਾਹਵਾਂ ਦਾ

ਜਿਹੜੀ ਧਰਤੀ ਕਦਮ ਚੁੰਮੇ ਜਿਥੋਂ ਇਕ ਵਾਰ ਲੰਘੇ ਓ
ਮੈਂ ਮੰਗਤਾ ਉਨ੍ਹਾਂ ਗਲੀਆਂ ਦਾ ਸਲਾਮੀ ਉਨ੍ਹਾਂ ਰਾਹਵਾਂ ਦਾ

ਭਰੀ ਏ ਧਰਤੀਆਂ ਝੋਲ਼ੀ, ਵਰ੍ਹੇ ਮੋਤੀ ਮਦੀਨੇ ਦੇ
ਖ਼ਜ਼ਾਨੇ ਜੋ ਲੁੱਟਿਆ ਰਹੀਆਂ ਸਲਾਮ ਉਨ੍ਹਾਂ ਘਟਾਵਾਂ ਦਾ

ਨਾ ਰੱਤੀ ਫ਼ਖ਼ਰ, ਮਾਸਾ ਮਾਣ ਨਹੀਂ, ਇਕ ਤਾਂਘ ਏ ਸਾਈਆਂ
ਮੁਹੰਮਦ ਮੁਸਤਫ਼ਾ ਲੱਜ ਪਾਲ਼ ਏ ਹੋ ਕੇ ਤੇਰੇ ਹਾਵਾਂ ਦਾ

ਹੈ ਸੁਧਰ ਸਕਦਾ ਦਾਰੂ, ਨਿਗਾਹ ਤੇਰੀ ਕਰਮ ਤੇਰਾ
ਅਰਬ ਦਾ ਸ਼ਹਿਨਸ਼ਾਹ ਮੂਲਾ, ਹੁਸਨ ਜਿਹੇ ਬੇ ਸਦਾਵਾਂ ਦਾ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 15 ( ਹਵਾਲਾ ਵੇਖੋ )