ਲਿਬਨਾਨ

ਕੀਤਾ ਰੱਤੀ ਸਿਰ ਬੰਧ ਦਵਾ ਦਾ ਨਹੀਂ
ਸਭੇ ਜ਼ੋਰ ਦੁਆਵਾਂ ਦੇ ਟੁੱਟ ਗਏ ਨੇਂ
ਮੋਏ ਬਾਬਲ ਨੇਂ ਧੀਆਂ ਨਿਮਾਣਿਆਂ ਦੇ
ਬਾਲ ਮਾਵਾਂ ਦੀ ਉਨਗਲੋਂ ਛੁੱਟ ਗਏ ਨੇਂ
ਰਾਕਟ , ਤੋਪਾਂ, ਮਿਜ਼ਾਇਲਾਂ ਸਾਹ ਖੋਹ ਲਏ
ਥਾਂ ਥਾਂ ਤੇ ਜੀਵਨ ਦੇ ਪੈਰ ਡੋਲੇ
ਕੌਣ ਬਣ ਕੇ ਸਲਾਹ ਉੱਦ ਦੀਨ, ਟੀਪੂ
ਜ਼ੁਲਮ ਜਬਰ ਵਾਲੇ ਰੱਸੇ ਖੁੱਲੇ
ਰਾਹ ਅਦਲ ਦੀ ਵਹਿੰਦੀਆਂ ਨੈਣ ਥੱਕੇ
ਘੁੱਪ ਰਾਤ ਲਿਬਨਾਨ ਚ ਪੇ ਗਈ ਏ
ਆਸਾਂ ਗ਼ੈਰਾਂ ਤੇ ਲੱਖ ਕਰੋੜ ਸਾਨੂੰ
ਅਸਾਂ ਅਪਣਾ ਆਪ ਝੰਜੋੜਿਆ ਨਹੀਂ
ਕਿਉਂ ਜ਼ਾਲਮ ਨੂੰ ਜ਼ੁਲਮ ਤੋਂ ਮੁੜਿਆ ਨਹੀਂ
ਫ਼ਲਸਤੀਨ ਉਡੀਕਦਾ ਹੈ ਸਾਨੂੰ
ਹੁਸਨ ਵੇਖ ਕੇ ਚੀਕਦਾ ਹੈ ਸਾਨੂੰ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਫ਼ਾ 131 ( ਹਵਾਲਾ ਵੇਖੋ )