ਸੱਸੀ ਪੰਨੂੰ

ਸਫ਼ਾ 10

ਲਹੂ ਗਰਮ ਹੋਇਆ ਦਿਲ ਬੁਰੀਆਂ, ਫੇਰ ਔਲਾਦ ਪਿਆਰੀ
ਮਾਂ ਪਿਓ ਨਾਲ਼ ਸੱਸੀ ਦੇ ਚਾਹੁਣ, ਬਾਤ ਕੀਤੀ ਇਕ ਵਾਰੀ
ਸੱਸੀ ਸਾਫ਼ ਜਵਾਬ ਦਿੱਤੂ ਨੇਂ ਖੋਲ੍ਹ ਹਕੀਕਤ ਸਾਰੀ
ਹਾਸ਼ਿਮ ਮਿਲਣ ਹਰਾਮ ਤੁਸਾਨੂੰ, ਰੋੜ੍ਹ ਦਿੱਤਾ ਇਕ ਵਾਰੀ

ਮਾਊਂ ਫ਼ਿਰਾਕ ਸੱਸੀ ਦੀ ਮਾਰੀ, ਨੀਂਦ ਆਰਾਮ ਨਾ ਆਵੇ
ਹਰਦਮ ਵਾਂਗ ਯਾਕੂਬ ਪੈਗ਼ੰਬਰ, ਰੋ ਰੋ ਹਾਲ ਵੰਜਾਵੇ
ਕਰੇ ਸਵਾਲ ਲੋੜੀ ਘਰ ਆਂਦੀ, ਰੋਜ਼ ਸੱਸੀ ਧੀ ਆਵੇ
ਹਾਸ਼ਿਮ ਯਾਦ ਸੰਦੂਕ ਸੱਸੀ ਨੂੰ, ਖ਼ਾਤਿਰ ਮੂਲ ਨਾ ਲਿਆਵੇ

ਜਲਥਲ ਮਸ਼ਰਿਕ ਮਗ਼ਰਿਬ ਅੰਦਰ, ਜਿਸਦਾ ਨਾਮ ਧਿਆਈਏ
ਸਾਹਿਬ ਕੁਦਰਤ ਉੱਪਰ ਅਪਾਰ, ਕਿਸ ਮੂੰਹ ਨਾਲ਼ ਸੁਲਾ ਹੀਏ
ਅੰਤ ਨਾ ਪਾਰ ਉਰਾਰ ਤਸੀਦਾ, ਕੀ ਕੁੱਝ ਆਖ ਸੁਣਾਈਏ
ਹਾਸ਼ਿਮ ਫੇਰ ਸੱਸੀ ਨੂੰ ਮਿਲਸਾਂ, ਆ ਪੰਨੂੰ ਵੱਲ ਆਈਏ

ਸ਼ਹਿਰ ਭਨਭੋਰ ਸੌਦਾਗਰ ਜ਼ਾਦਾ, ਗ਼ਜ਼ਨੀ ਨਾਮ ਸਦਾਵੇ
ਸਾਹਿਬ ਸ਼ੌਕ ਇਮਾਰਤ ਤਾਜ਼ੀ, ਬਾਗ਼ ਹਮੇਸ਼ ਬਣਾਵੇ
ਤਿਸ ਵਿਚ ਹਰ ਬਾਦਸ਼ਾਹ ਮੁਲਕ ਦੀ, ਕਰ ਤਸਵੀਰ ਉਤਾਰੇ
ਹਾਸ਼ਿਮ ਹਰ ਇਕ ਆਪ ਮੁਸੱਵਰ, ਜਿਬਰਾਈਲ ਕਹਾਵੇ