ਸੱਸੀ ਪੰਨੂੰ

ਸਫ਼ਾ 4

ਸ਼ਾਹ ਦੁਬਾਰ ਕਿਹਾ ਚੁੱਪ ਕੇਹੀ, ਕਿਹੋ ਜਵਾਬ ਕੀ ਆਵੇ
ਅਰਜ਼ ਕੀਤੀ ਦਰਬਾਰ ਅਸਾਥੀਂ, ਸੁਖ਼ਨ ਕਲਾਮ ਨਾ ਆਵੇ
ਰਾਸਤ ਜ਼ਬਾਨ ਨਾ ਆਖਣ ਜੋਗੀ, ਝੂਠ ਈਮਾਨ ਜਲਾਵੇ
ਹਾਸ਼ਿਮ ਕਰਨ ਲੁਕਾਉ ਬਥੇਰਾ ਕਿਸਮਤ ਕੌਣ ਮਿਟਾਵੇ

ਓੜਕ ਖ਼ੌਫ਼ ਉਤਾਰ ਨਜੂਮੀ, ਬਾਤ ਕਹੀ ਮਨ ਭਾਨੀ
ਆਸ਼ਿਕ ਹੋਗ ਕਮਾਲ ਸੱਸੀ ਜਦ, ਹੋਗ ਜਵਾਨ ਸਿਆਣੀ
ਮਸਤ ਬੇਹੋਸ਼ ਥਲਾਂ ਵਿਚ ਮਰਸੀ, ਦਰਦ ਫ਼ਿਰਾਕ ਰਨਜਾਨੀ
ਹਾਸ਼ਿਮ ਹੋਗ ਕਮਾਲ ਅਜਿਹੀ, ਰੀਹਗ ਜਹਾਨ ਕਹਾਣੀ

ਸੰਨ ਤਕਰੀਰ ਹੋਇਆ ਦਿਲ ਬੁਰੀਆਂ ਮਾਂ ਪਿਓ ਖ਼ਵੀਸ਼ ਕਬੀਲਾ
ਆਤਿਸ਼ ਚਮਕ ਉੱਠੀ ਹਰ ਦਿਲ ਨੂੰ, ਜਿਉਂ ਕਰ ਤੇਲ ਫ਼ਤੀਲਾ
ਖ਼ੁਸ਼ੀ ਖ਼ਰਾਬ ਹੋਈ ਹਰ ਦਲ ਦੀ, ਜ਼ਰਦ ਹੋਇਆ ਰੰਗ ਪੀਲ਼ਾ
ਹਾਸ਼ਿਮ ਬੈਠ ਦਾਣਾ ਸਿਆਣੇ, ਹੋਰ ਵਿਚਾਰਨ ਹੀਲਾ

ਬੇ ਇਤਬਾਰ ਹੋਇਆ ਹੱਥ ਧੋਤੇ, ਬਾਪ ਉਮੀਦ ਮਰ ਉਦੋਂ
ਜ਼ਾਲਮ ਰੂਪ ਹੋਇਆ ਦਲ ਇਸ ਦਾ, ਸਖ਼ਤ ਸਿਆਹ ਜਲਾ ਦੂੰ
ਡੂ ਬਿੱਗ ਨੰਗ ਨਾਮੋਸ ਕੀ ਹਾਸਲ, ਏਸ ਪਲੀਤ ਅਵੱਲਾ ਦੂੰ
ਹਾਸ਼ਿਮ ਖ਼ਰਚ ਕਰੋ, ਫ਼ਰਮਾਇਆ, ਫ਼ਾਰਗ਼ ਹੋ ਫਸਾ ਦੂੰ