ਜੇ ਤੇ ਹੱਥ ਛੜਾ ਸਕਦਾ ਏ

ਜੇ ਤੇ ਹੱਥ ਛੜਾ ਸਕਦਾ ਏ
ਸਾਡੇ ਵੱਲੋਂ ਜਾ ਸਕਦਾ ਏ

ਅੱਖੀਆਂ ਭਰ ਕੇ ਤੱਕਿਆ ਨਾ ਕਰ
ਮੈਨੂੰ ਗ਼ੋਤਾ ਆ ਸਕਦਾ ਏ

ਜਾ ਕੇ ਔਹਨਦੇ ਸੀਨੇ ਲਗਈਏ
ਜਿਹੜਾ ਸੀਨੇ ਲਾ ਸਕਦਾ ਏ

ਏਨੀ ਬੇ ਪਰਵਾਹੀ ਨਾ ਕਰ
ਬੰਦਾ ਬੁੱਤ ਬਣਾ ਸਕਦਾ ਏ

ਸਾਨੂੰ ਭਾਸ਼ਣ ਦੇਵਨ ਵਾਲਾ
ਉਹਨੂੰ ਵੀ ਸਮਝਾ ਸਕਦਾ ਏ

ਬਹੁਤਾ ਖ਼ਾਸ ਵੀ ਹੋਣਾ ਵਾਰਿਸ
ਸਾਨੂੰ ਵਖ਼ਤ ਉੱਚ ਪਾ ਸਕਦਾ ਏ