ਲੰਘੇ ਵਕਤ ਦੇ ਯਾਰ ਖ਼ਸਾਰੇ ਨਈਂ ਜਾਂਦੇ

ਲੰਘੇ ਵਕਤ ਦੇ ਯਾਰ ਖ਼ਸਾਰੇ ਨਈਂ ਜਾਂਦੇ
ਪਾਣੀਆਂ ਵਿਚੋਂ ਘਿਓ ਨਿਤਾਰੇ ਨਈਂ ਜਾਂਦੇ

ਡੁੱਬਣ ਲੱਗੀਆਂ ਦੱਸਿਆ ਸੀ ਗਹਿਰਾਈਆਂ ਨੇ
ਦਰਿਆਵਾਂ ਵਿਚਕਾਰ ਕਿਨਾਰੇ ਨਈਂ ਜਾਂਦੇ

ਮੁੱਖ ਦਾ ਅਕਸ ਵਿਖਿਆ ਕੇ ਚੰਨ ਤੇ ਟੁਰ ਜਾਂਦੇ
ਯਾਦਾਂ ਦੇ ਕਜ ਯਾਰ ਸਿਤਾਰੇ ਨਈਂ ਜਾਂਦੇ

ਮੈਂ ਵੀ ਡਟ ਕੇ ਕੋਸ਼ਿਸ਼ ਕੀਤੀ ਭੁੱਲਣ ਦੀ
ਮੈਥੋਂ ਵੀ ਕਜ ਲੋਗ ਵਿਸਾਰੇ ਨਈਂ ਜਾਂਦੇ

ਅਜੇ ਵੀ ਮਿਲਦਾ ਏ ਕਦੀ ਤੇ ਆਖ ਮਿਲਾ ਲੈਂਦ ਏ
ਅਜੇ ਵੀ ਉਹਦੀ ਆਖ ਚੋਂ ਲਾਰੇ ਨਈਂ ਜਾਂਦੇ

ਐਵੇਂ ਈ ਲੋਕਾਂ ਪੱਥਰ ਮਾਰੇ ਮਜਨੂੰ ਨੂੰ
ਇਸ਼ਕ ਦੇ ਮਾਰੇ ਲੋਗ ਤੇ ਮਾਰੇ ਨਈਂ ਜਾਂਦੇ